post

Jasbeer Singh

(Chief Editor)

Patiala News

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਬਾਬਰਪੁਰ ਵਿਖੇ ਜਿੰਮ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ

post-img

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਬਾਬਰਪੁਰ ਵਿਖੇ ਜਿੰਮ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ -ਪਿੰਡ ਵਾਸੀਆਂ ਨੇ ਚੇਅਰਮੈਨ ਕੋਟੇ ਵਿੱਚੋਂ ਪਹਿਲਾ ਭੇਜੀ ਗਰਾਂਟ ਨਾਲ ਬਣਾਏ ਵਧੀਆ ਵਾਲੀਬਾਲ ਗਰਾਉਂਡ ਲਈ ਕੀਤਾ ਧੰਨਵਾਦ ਨਾਭਾ, 15 ਮਾਰਚ (ਰਾਜੇਸ਼)-ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਨੌਜਵਾਨਾਂ ਨੂੰ ਨਸਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਹਨਾਂ ਦਾ ਧਿਆਨ ਖੇਡਾਂ ਵੱਲ ਉਤਸਾਹਿਤ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਪਿੰਡ ਬਾਬਰਪੁਰ ਵਿਖੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕਰਵਾਏ ਗਏ ਦਸਵੇਂ ਵਾਲੀਬਾਲ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਪਟਿਆਲਾ ਜਿਲੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਹਨ ਜਿਸ ਤਹਿਤ ਉਹਨਾਂ ਨੇ ਆਪਣੇ ਤਿਆਰੀ ਕੋਟੇ ਵਿੱਚੋਂ ਗਰਾਂਟ ਦੇ ਕੇ ਪਿੰਡ ਬਾਬਰਪੁਰ ਵਿਖੇ ਬਾਲੀਵਾਲ ਦਾ ਖੇਡ ਗਰਾਊਂਡ ਵਧੀਆ ਬਣਾਇਆ ਹੈ ਉਸੇ ਤਹਿਤ ਹੋਰ ਕਈ ਪਿੰਡਾਂ ਵਿੱਚ ਵੀ ਨੌਜਵਾਨਾਂ ਦੀ ਖੇਡਣ ਲਈ ਗਰਾਊਂਡ ਬਣਾਏ ਜਾ ਰਹੇ ਹਨ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਬਾਬਰਪੁਰ ਵਿਖੇ ਨੌਜਵਾਨਾਂ ਦੀ ਚੰਗੀ ਸਿਹਤ ਲਈ ਬਣਾਉਣ ਲਈ ਜਿੰਮ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਚਮਕੌਰ ਸਿੰਘ ਗੱਗੀ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਪਹਿਲਾਂ ਭੇਜੀ ਗਰਾਂਟ ਨਾਲ ਪਿੰਡ ਬਾਬਰਪੁਰ ਵਿਖੇ ਬਣਾਏ ਗਏ ਵਾਲੀਬਾਲ ਦੇ ਵਧੀਆ ਖੇਡ ਗਰਾਊਂਡ ਅਤੇ ਜਿੰਮ ਲਈ 2 ਲੱਖ ਰੁਪਏ ਦੀ ਹੋਰ ਗਰਾਂਟ ਭੇਜਣ ਦੇ ਕੀਤੇ ਐਲਾਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਬੀਰ ਸਿੰਘ ਕੋਚ, ਯੂਥ ਆਗੂ ਲਾਲੀ ਫਤਿਹਪੁਰ, ਬਿੱਟੂ ਬਾਬਰਪੁਰ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਸਰਪੰਚ ਕੁਲਾਰਾਂ, ਜਸਕਰਨਵੀਰ ਸਿੰਘ ਤੇਜੇ, ਦਲਜੀਤ ਸਿੰਘ ਬਾਜਵਾ, ਹਨੀ ਪਹਾੜਪੁਰ, ਲਵਪ੍ਰੀਤ ਸਿੰਘ ਕੁਲਾਰਾਂ, ਲਾਡੀ ਸੋਹੀ ਸਰਪੰਚ ਰਣਜੀਤਗੜ੍ਹ, ਹਰਿੰਦਰ ਸਿੰਘ ਸੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਖਿਡਾਰੀ ਮੌਜੂਦ ਸਨ।

Related Post