post

Jasbeer Singh

(Chief Editor)

Patiala News

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪ੍ਰਦੂਸ਼ਣ ਕੰਟਰੋਲ, ਇੰਡਸਟਰੀ ਉਦਯੋਗ, ਕਿਰਤ ਅਤੇ ਭੂਮੀ ਰੱਖਿਆ ਵਿਭਾਗਾਂ ਦੇ ਅਧਿਕਾਰੀਆਂ

post-img

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪ੍ਰਦੂਸ਼ਣ ਕੰਟਰੋਲ, ਇੰਡਸਟਰੀ ਉਦਯੋਗ, ਕਿਰਤ ਅਤੇ ਭੂਮੀ ਰੱਖਿਆ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ -ਵਿਭਾਗਾਂ ਦੀਆਂ ਚੱਲ ਰਹੀਆਂ ਸਕੀਮਾਂ ਕੀਤੀ ਸਮੀਖਿਆ ਪਟਿਆਲਾ, 20 ਮਈ : ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਪ੍ਰਦੂਸ਼ਣ ਕੰਟਰੋਲ, ਇੰਡਸਟਰੀ ਉਦਯੋਗ, ਕਿਰਤ ਅਤੇ ਭੂਮੀ ਰੱਖਿਆ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਦੀ ਸਮੀਖਿਆ ਕੀਤੀ। ਇਸ ਮੌਕੇ ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਗੁਰਕਰਨ ਸਿੰਘ, ਹਰਮਨਪ੍ਰੀਤ ਕੌਰ ਲੇਬਰ ਇੰਸਪੈਕਟਰ, ਸੁਖਪਾਲ ਕੌਰ ਦਫਤਰ ਡਿਪਟੀ ਡਾਇਰੈਕਟਰ ਫੈਕਟਰੀ ਉਦਯੋਗ ਕੇਂਦਰ ਇੰਡਸਟਰੀਜ਼, ਨਿਧੀ ਬੱਤਰਾ ਮੰਡਲ ਭੂਮੀ ਰੱਖਿਆ ਅਫਸਰ, ਹਰਲੀਨ ਕੌਰ ਦਫਤਰ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਮੌਜੂਦ ਸਨ। ਮੀਟਿੰਗ ਦੌਰਾਨ ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਉਹਨਾਂ ਵੱਲੋਂ ਉਦਯੋਗਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਉਦਯੋਗਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿਵੇਂ ਕਿ ਰੈੱਡ ਭਾਗ ਵਿੱਚ ਆਉਂਦੇ ਉੋਦਯੋਗਾਂ ਦੀ ਹਰ 6 ਮਹੀਨੇ, ਓਰੇਂਜ ਦੀ 1 ਸਾਲ, ਗਰੀਨ ਅਤੇ ਵਾਈਟ ਦੀ 2 ਸਾਲ ਬਾਅਦ ਪੜਤਾਲ ਕੀਤੀ ਜਾਂਦੀ ਹੈ। ਬਾਕੀ ਜੇਕਰ ਕੋਈ ਉਦਯੋਗ ਜੇਕਰ ਪ੍ਰਦਸ਼ਨ ਕਰਦਾ ਹੋਵੇ, ਦੀ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਢੁੱਕਵੀਂ ਕਾਰਵਾਈ ਕੀਤੀ ਜਾਂਦੀ ਹੈ। ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਦੇ ਨੁਮਾਇੰਦੇ ਨੇ ਦੱਸਿਆ ਕਿ ਉਦਯੋਗਾਂ ਵਿੱਚ ਕੰਮ ਕਰ ਰਹੀ ਲੇਬਰ ਦੇ ਲਾਭ ਦਿਵਾਉਣ ਅਤੇ ਸ਼ਿਕਇਤਾਂ ਦਾ ਨਿਪਟਾਰਾ ਕਰਨ ਲਈ ਸਮੇਂ ਸਮੇਂ ‘ਤੇ ਉਦਯੋਗਾਂ ਦੀ ਚੈਕਿੰਗ ਕਰਵਾਈ ਜਾਂਦੀ ਹੈ। ਲੇਬਰ ਇੰਸਪੈਕਟਰ ਨੇ ਦੱਸਿਆ ਕਿ ਬਿਲਡਿੰਗ ਉਸਾਰੀ ਸਬੰਧੀ ਲੇਬਰ ਵੱਲੋਂ ਸਾਲ ਵਿੱਚ ਘੱਟੋ ਘੱਟ 90 ਦਿਨ ਲੇਬਰ ਕੀਤੀ ਹੋਵੇ ਤਾਂ ਰਜਿਸਟਰਡ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾਂਦਾ ਹੈ ਜੇਕਰ ਕਿਸੇ ਲਾਭਪਾਤਰੀ ਨਾਲ ਕੰਮ ਦੌਰਾਨ ਅਨਹੋਣੀ ਹੁੰਦੀ ਹੈ ਤਾਂ ਕੁਦਰਤੀ ਮੌਤ ‘ਤੇ 2.00 ਲੱਖ ਰੁਪਏ ਅਤੇ ਐਕਸੀਡੈਂਟ ਦੌਰਾਨ ਹੋਈ ਮੌਤ ‘ਤੇ 4.00 ਲੱਖ ਰੁਪਏ ਦੀ ਐਕਸਗੇ੍ਰਸ਼ੀਆ ਗ੍ਰਾਂਟ ਦਾ ਪੰਜਾਬ ਸਰਕਾਰ ਵੱਲੋਂ ਲਾਭ ਦਿੱਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਵੱਲੋ਼ ਲਾਭਪਾਤਰੀਆਂ ਨੂੰ ਸ਼ਗਨ ਸਕੀਮ, ਵਜੀਫਾ ਸਕੀਮ, ਪੈਨਸ਼ਨ ਸਕੀਮ, ਐਸ.ਡੀ.ਸੀ. ਸਕੀਮ ਦੇ ਵੀ ਲਾਭ ਦਿਤੇ ਜਾ ਰਹੇ ਹਨ। ਜਿਲਾ ਉਦਯੋਗ ਕੇਂਦਰ, ਪਟਿਆਲਾ ਦੇ ਨੁਮਾਇੰਦੇ ਨੇ ਦੱਸਿਆ ਕਿ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਬਲਾਕਵਾਰ ਸਟਾਫ ਨਿਯੁਕਤ ਕਰਕੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਕੀਮਾਂ ਦੌਰਾਨ 50 ਲੱਖ ਰੁਪਏ ਤੱਕ ਦੇ ਘੱਟ ਵਿਆਜ ‘ਤੇ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਭੂਮੀ ਰੱਖਿਆ ਅਫਸਰ ਪਟਿਆਲਾ ਨੇ ਦੱਸਿਆ ਕਿ ਜਿਲ੍ਹੇ ਵਿਚ ਸਾਂਝਾ ਜਮੀਨਦੋਜ਼ ਨਾਲੀਆਂ ਦੇ ਪ੍ਰੋਜੈਕਟ, ਨਿੱਜੀ ਜਮੀਨਦੋਜ਼ ਪਾਈਪਲਾਈਨ ਦੇ ਪ੍ਰੋਜੈਕਟ, ਮਾਈਕਰੋ ਇਰੀਗੇਸ਼ਨ, ਛੱਪੜ ਤੋਂ ਸੋਲਰ ਊਰਜਾ ਸੰਚਾਲਿਤ ਪ੍ਰੋਜੈਕਟ ਚੱਲ ਰਹੇ ਹਨ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਅਤੇ ਚੱਲ ਰਹੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Related Post