
ਚਮਕੋਰ ਸਿੰਘ ਨਿੱਕੂ ਕਿਸਾਨ ਸੈਲ ਕਾਂਗਰਸ ਪੰਜਾਬ ਦੇ ਐਗਜੈਟਿਵ ਮੈਂਬਰ ਨਿਯੁਕਤ
- by Jasbeer Singh
- October 6, 2025

ਚਮਕੋਰ ਸਿੰਘ ਨਿੱਕੂ ਕਿਸਾਨ ਸੈਲ ਕਾਂਗਰਸ ਪੰਜਾਬ ਦੇ ਐਗਜੈਟਿਵ ਮੈਂਬਰ ਨਿਯੁਕਤ -ਸਾਬਕਾ ਮੰਤਰੀ ਧਰਮਸੋਤ ਤੇ ਜਿਲਾ ਪ੍ਰਧਾਨ ਮਹੰਤ ਖਨੌੜਾ ਨੇ ਸੌਂਪਿਆ ਨਿਯੁਕਤੀ ਪੱਤਰ ਨਾਭਾ, 6 ਅਕਤੂਬਰ 2025 : ਕਾਂਗਰਸ ਪਾਰਟੀ ਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸੰਮਤੀ ਮੈਂਬਰ ਚਮਕੋਰ ਸਿੰਘ ਨਿੱਕੂ ਬੋੜਾ ਕਲਾਂ ਨੂੰ ਪਾਰਟੀ ਵਲੋਂ ਕਿਸਾਨ ਸੈਲ ਕਾਂਗਰਸ ਪੰਜਾਬ ਦਾ ਐਗਜੈਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਅੱਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜਿਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਵਲੋਂ ਨਿਯੁਕਤੀ ਪੱਤਰ ਸੋਂਪਿਆ ਗਿਆ । ਇਸ ਮੋਕੇ ਨਵ-ਨਿਯੁਕਤ ਐਗਜੈਟਿਵ ਮੈਂਬਰ ਚਮਕੋਰ ਸਿੰਘ ਨਿੱਕੂ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਕਿਸਾਨ ਸੈਲ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ, ਸਾਧੂ ਸਿੰਘ ਧਰਮਸੋਤ ਤੇ ਜਿਲਾ ਪ੍ਰਧਾਨ ਮਹੰਤ ਖਨੌੜਾ ਸਮੇਤ ਸਮੁਹ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਪਾਰਟੀ ਪ੍ਰਤੀ ਆਪਣੀ ਸੇਵਾਵਾਂ ਨਿਭਾਉਦੇ ਰਹਿਣਗੇ ।