ਚੰਡੀਗੜ੍ਹ ਜਿ਼ਲ੍ਹਾ ਅਦਾਲਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਜਿ਼ਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਦਿਆਂ ਹੀ ਜਿ਼ਲਾ ਅਦਾਲਤ ਕਰਵਾ ਲਈ ਗਈ ਖਾਲੀ ਪੁਲਸ ਨੂੰ ਜਿਵੇਂ ਹੀ ਧਮਕੀ ਭਰੀ ਈਮੇਲ ਮਿਲੀ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਜਿ਼ਲ੍ਹਾ ਅਦਾਲਤ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਅਦਾਲਤ ਨਾਲ ਜੁੜੀਆਂ ਤਿੰਨ ਇਮਾਰਤਾਂ ਦੀ ਪੂਰੀ ਤਲਾਸ਼ੀ ਲੈਣ `ਤੇ ਕੋਈ ਬੰਬ ਨਹੀਂ ਮਿਲਿਆ। ਹਾਲਾਂਕਿ ਪੁਲਸ ਈਮੇਲ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ। ਈਮੇਲ ਭੇਜ ਕੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਈਮੇਲਾਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ ਤੇ ਪਹਿਲਾਂ ਵੀ ਕਈ ਸਕੂਲਾਂ ਨੂੰ ਬੰਬ ਨਾਲ ਧਮਕੀ ਵਾਲੇ ਈਮੇਲ ਮਿਲੇ ਸਨ। ਇਸ ਵਾਰ ਚੰਡੀਗੜ੍ਹ ਜਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ ਇਹ ਈਮੇਲ ਵੀ ਝੂਠੀ ਨਿਕਲੀ । ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਭੇਜਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
