ਹਾਈਕੋਰਟ ਵਿਚ ਹੋਈ328 ਪਾਵਰ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ ਚੰਡੀਗੜ੍ਹ, 27 ਜਨਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਇਕ ਅਹਿਮ ਸੁਣਵਾਈ ਹੋਈ ਹੈ। ਕੀ ਹੋਇਆ ਸੁਣਵਾਈ ਦੌਰਾਨ ਮਾਨਯੋਗ ਹਾਈਕੋਰਟ ਵਿਚ ਜੋ ਅੱਜ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸੁਣਵਾਈ ਹੋਈ ਦੌਰਾਨ ਮਾਮਲੇ ਦੇ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਤੇ ਵਿਚਾਰ ਕੀਤਾ ਗਿਆ। ਜਿਨ੍ਹਾਂ ਵਿਅਕਤੀਆਂ ਦੀ ਅਗੇਤੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਵਿਚ ਕੁਲਵੰਤ ਸਿੰਘ, ਬਾਜ਼ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਸ਼ਾਮਲ ਹਨ। ਕਿਉਂਕਿ ਇਨ੍ਹਾਂ ਵੱਲੋਂ ਹੀ ਆਪਣੀ ਜ਼ਮਾਨਤ ਲਈ ਅਰਜ਼ੀ ਕੋਰਟ ਵਿਚ ਦਾਇਰ ਕੀਤੀ ਗਈ ਸੀ। ਕਦੋਂ ਹੋਵੇਗੀ ਹੁਣ ਸੁਣਵਾਈ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਅਗੇਤੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਦੀ ਜ਼ਮਾਨਤ ਤੇ ਸੁਣਵਾਈ ਲਈ ਅਗਲੀ ਸੁਣਵਾਈ ਦੌਰਾਨ ਨਵੀਂ ਅਰਜ਼ੀ ਦਾਇਰ ਕੀਤੀ ਜਵੇਗੀ। ਇਹ ਜਾਣਕਾਰੀ ਪਟੀਸ਼ਨਰਾਂ ਦੇ ਵਕੀਲ ਵਲੋਂ ਦਿੱਤੀ ਗਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਲਈ ਤੈਅ ਕੀਤੀ ਹੈ ਅਤੇ ਉਸ ਦਿਨ ਹੀ ਇਸ ਪੂਰੇ ਮਾਮਲੇ `ਤੇ ਵਿਸਥਾਰਪੂਰਵਕ ਬਹਿਸ ਹੋਵੇਗੀ, ਜਿਸ ਤੋਂ ਬਾਅਦ ਜ਼ਮਾਨਤ ਅਰਜ਼ੀ `ਤੇ ਕੋਈ ਫੈਸਲਾ ਆ ਸਕਦਾ ਹੈ। ਪਾਵਨ ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੀਤਾ ਜਵਾਬ ਦਾਖਲ ਪੰਜਾਬ ਵਿਚ 328 ਪਵਿੱਤਰ ਸਰੂਪਾਂ ਦੇ ਮਾਮਲੇ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਜਵਾਬ ਦਾਖਲ ਕੀਤਾ ਗਿਆ ਤੇ ਸਰਕਾਰ ਨੇ ਕੇਸ ਦੀ ਮੌਜੂਦਾ ਸਥਿਤੀ ਅਤੇ ਜਾਂਚ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ। ਐਸ. ਜੀ. ਪੀ. ਦਾ ਡਾਟਾ ਸਿਟ ਕੋਲ ਨਾ ਪਹੁੰਚਣ ਬਾਰੇ ਹੋਇਆ ਖੁਲਾਸਾ ਮਾਨਯੋਗ ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਇਕ ਪਾਸੇ ਜਾਂਚ ਵਿਚ ਸਹਿਯੋਗ ਕਰ ਰਹੀ ਹੈ ਉਥੇ ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗਈ ਕਮੇਟੀ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਐਸ. ਜੀ. ਪੀ. ਸੀ. ਦਾ ਡਾਟਾ ਨਹੀਂ ਪਹੁੰਚਿਆ ਹੈ। ਦੱਸਣਯੋਗ ਹੈ ਕਿ ਇਹ ਸਾਰੀ ਕਾਰਵਾਈ 2020 ਵਿੱਚ ਈਸ਼ਰ ਸਿੰਘ ਰਿਪੋਰਟ ਦੇ ਅਧਾਰ `ਤੇ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਸੀ। ਮਾਮਲੇ ਵਿਚ ਵਿੱਚ ਹੋਰ ਕਿਹੜੀਆਂ ਕਿਹੜੀਆਂ ਧਾਰਾਵਾਂ ਗਈਆਂ ਹਨ ਜੌੜੀਆਂ ਸਰੂਪਾਂ ਵਾਲੇ ਮਾਮਲੇ ਵਿੱਚ ਕਾਨੂੰਨੀ ਸਿ਼ਕੰਜਾ ਇਕ ਤਰ੍ਹਾਂ ਨਾਲ ਹੋਰ ਕੱਸਦਿਆਂ ਜਾਂਚ ਦੌਰਾਨ ਕੇਸ ਵਿੱਚ ਹੋਰ ਵੀ ਕਈ ਧਾਰਾਵਾਂ ਜੌੜੀਆਂ ਗਈਆਂ ਹਨ। ਜਿਹੜੀਆਂ ਧਾਰਾਵਾਂ ਜੋੜੀਆਂ ਗਈਆਂ ਹਨ ਵਿਚ 466, 467, 468 ਅਤੇ 471 ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ, ਜੋ ਕਿ ਦਸਤਾਵੇਜ਼ਾਂ ਦੀ ਹੇਰਾਫੇਰੀ ਅਤੇ ਜਾਲ੍ਹਸਾਜ਼ੀ ਨਾਲ ਸਬੰਧਤ ਹਨ।
