ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ ਬਠਿੰਡਾ, 27 ਜਨਵਰੀ 2026 : ਪੰਜਾਬ ਦੇ ਜਿ਼ਲਾ ਬਠਿੰਡਾ ਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਪਤੰਗਬਾਜੀ ਖਿਲਾਫ਼ ਸਰਬ-ਸੰਮਤੀ ਨਾਲ ਫ਼ੈਸਲਾ ਲੈਂਦਿਆਂ ਪਤੰਗ ਵੇਚਣ ਤੇ ਉਡਾਣ ਤੇ ਪਾਬੰਦੀ ਲਗਾ ਦਿੱਤੀ ਹੈ। ਕਿਊਂ ਲਿਆ ਗਿਆ ਆਖਰ ਇਹ ਫ਼ੈਸਲਾ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਜਿ਼ਲ੍ਹੇ ਦੇ ਰਾਮਾ ਮੰਡੀ ਅਧੀਨ ਆਉਂਦੇ ਪਿੰਡ ਭੈਣੀ ਚੂਹੜ ਦੀ ਪੰਚਾਇਤ ਵੱਲੋਂ ਜੋ ਸਰਬ-ਸੰਮਤੀ ਨਾਲ ਪਤੰਗਬਾਜ਼ੀ ਖਿ਼ਲਾਫ਼ ਇਕ ਮਤਾ ਪਾਸ ਕਰਕੇ ਫ਼ੈਸਲਾ ਕੀਤਾ ਗਿਆ ਹੈ ਕਿ ਪਿੰਡ ਵਿਚ ਪਤੰਗ ਵੇਚਣ ਅਤੇ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ ਦਾ ਮੁੱਖ ਕਾਰਨ ਪਤੰਗ ਉਡਾਉਣ ਵੇਲੇ ਚਾਈਨਾ ਡੋਰ ਦੇ ਕੀਤੇ ਜਾ ਰਹੇ ਇਸਤੇਮਾਲ ਅਤੇ ਇਸ ਨਾਲ ਵਾਪਰ ਰਹੇ ਭਿਆਨਕ ਹਾਦਸੇ ਹਨ। ਪਤੰਗ ਵੇਚਣ ਤੇ ਉਡਾਉਣ ਵਾਲੇ ਕੀ ਲਵੇਗੀ ਪੰਚਾਇਤ ਐਕਸ਼ਨ ਰਾਮਾ ਮੰਡੀ ਅਧੀਨ ਪੈਂਦੇ ਪਿੰਡ ਭੈਣੀ ਚੂਹੜੀ ਪੰਚਾਇਤ ਨੇ ਸਿਰਫ਼ ਚਾਈਨਾ ਡੋਰ ਨਾਲ ਵਾਪਰਦੇ ਹਾਦਸਿਆਂ ਕਾਰਨ ਜੋ ਪਤੰਗ ਉਡਾਉਣ ਤੇ ਵੇਚਣ ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ ਦੇ ਨਾਲ ਇਹ ਵੀ ਫ਼ੈਸਲਾ ਕੀਤਾ ਹੈ ਕਿ ਪੰਚਾਇਤ ਵਲੋਂ ਸਰਬ-ਸੰਮਤੀ ਨਾਲ ਲਏ ਗਏ ਫ਼ੈਸਲੇ ਦੀ ਜੋ ਵੀ ਉਲੰਘਣਾਂ ਕਰੇਗਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਦੱਸਣਯੋਗ ਹੈ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਚਾਈਨਾਂ ਡੋਰ ਕਾਰਨ ਅਤੇ ਪਤੰਗ ਲੁੱਟਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
