ਨੇਟੀਵੇਅਰ ਸਰਵਰ ਡਾਊਨ ਹੋਣ ਕਾਰਨ ਹਵਾਈ ਅੱਡਿਆਂ ਤੇ ਮਚੀ ਹਫੜਾ-ਦਫੜੀ
- by Jasbeer Singh
- February 19, 2026
ਨੇਟੀਵੇਅਰ ਸਰਵਰ ਡਾਊਨ ਹੋਣ ਕਾਰਨ ਹਵਾਈ ਅੱਡਿਆਂ ਤੇ ਮਚੀ ਹਫੜਾ-ਦਫੜੀ ਨਵੀਂ ਦਿੱਲੀ, 19 ਫਰਵਰੀ 2026 : ਭਾਰਤ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਹਵਾਈ ਅੱਡਿਆਂ ਤੇ ਨੇਟੀਵੇਅਰ ਸਰਵਰ ਦੇ ਡਾਊਨ ਹੋਣ ਦੇ ਚਲਦਿਆਂ ਕਾਫੀ ਸਮੇਂ ਤੱਕ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੀ ਕੰਮ ਹੁੰਦਾ ਹੈ ਨੇਟੀਵੇਅਰ ਸਿਸਟਮ ਨਾਲ ਬੀਤੇ ਦਿਨੀਂ ਵੱਖ-ਵੱਖ ਹਵਾਈ ਅੱਡਿਆਂ ਤੇ ਜੋ ਨੇਟੀਵੇਅਰ ਸਰਵਰ ਕੁੱਝ ਸਮੇਂ ਲਈ ਡਾਊਨ ਹੋ ਗਿਆ ਸੀ ਦਾ ਮੁੱਖ ਕੰਮ ਏਅਰਪੋਰਟ ਤੇ ਪਹੁੰਚੇ ਯਾਤਰੀਆਂ ਦੀ ਬੁਕਿੰਗ ਅੇ ਚੈਕ ਇਨ ਸਿਸਟਮ ਦਾ ਕੰਮ ਕਰਦਾ ਹੈ। ਇਸ ਸਰਵਰ ਵਿਚ ਆਈ ਤਕਨੀਕੀ ਖਰਾਬੀ ਕਾਰਨ ਯਾਤਰੀਆਂ ਦੀਆਂ ਲੰਮੀਆ ਲਾਈਨਾਂ ਲੱਗ ਗਈਆਂ ਤੇ ਉਪਰੋਕਤ ਤੋਂ ਇਲਾਵਾ ਬੋਰਡਿੰਗ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ। ਜਿਸਦੇ ਚਲਦਿਆਂ ਏਅਰਲਾਈਨ ਕਰਮਚਾਰੀਆਂ ਤੇ ਯਾਤਰੀਆਂ ਨੂੰ ਸਿਸਟਮ ਠੀਕ ਨਾ ਹੋਣ ਕਾਰਨ ਹੱਥੀਂ ਦਾਖਲ ਹੋਣਾ ਪਿਆ, ਜਿਸ ਕਾਰਨ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ । ਕੀ ਹੁੰਦਾ ਹੈ ਇਸ ਸਾਫਟਵੇਅਰ ਦੇ ਪ੍ਰਭਾਵਿਤ ਹੋਣ ਨਾਲ ਉਕਤ ਨੇਟੀਵੇਅਰ ਸਾਫਟਵੇਅਰ ਦੇ ਸਹਾਰੇ ਹੀ ਸਮੁੱਚੀਆਂ ਏਅਰਲਾਈਨਜ ਦਾ ਕੰਮ ਕਾਜ ਚਲਦਾ ਹੈ ਤਾਂ ਜਾ ਕੇ ਕਿਧਰੇ ਹਵਾਈ ਅੱਡੇ ਤੇ ਆਉਣ ਵਾਲੇ ਯਾਤਰੀਆਂ ਦੀ ਏਅਰਲਾਈਨ ਬੁਕਿੰਗ, ਰਿਜਰ਼ਵੇਸ਼ਨ,ਚੈਕ ਇਨ ਅਤੇ ਬੋਰਡਿੰਗ ਕਲੀਅਰ ਹੁੰਦੀ ਹੈ ਪਰ ਜਦੋਂ ਇਹ ਸਾਫਟਵੇਅਰ ਦਾ ਸਰਵਰ ਡਾਊਨ ਹੋ ਗਿਆ ਤਾਂ ਪ੍ਰਕਿਰਿਆ ਵਿਚ ਮੁਸ਼ਕਲ ਪੇਸ਼ ਆਈ ਤੇ ਹਵਾਈ ਉਡਾਣਾਂ ਵੀ ਦੇਰੀ ਨਾਲ ਉਡੀਆਂ। ਜਿਸ ਕਾਰਨ ਯਾਤਰੀਆਂ ਵਿਚ ਵਧੇਰੇ ਰੋਸ ਵੀ ਰਿਹਾ ਪਰ ਥੋੜੇ ਸਮੇਂ ਬਾਅਦ ਸਭ ਕੁੱਝ ਪਹਿਲਾਂ ਵਾਂਗ ਹੀ ਹੋ ਗਿਆ।
