post

Jasbeer Singh

(Chief Editor)

National

ਮਾਲਿਆ ਨੇ ਅਦਾਲਤ ਨੂੰ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ

post-img

ਮਾਲਿਆ ਨੇ ਅਦਾਲਤ ਨੂੰ ਕਿਹਾ ਬ੍ਰਿਟੇਨ ਦੀ ਰੋਕ ਕਾਰਨ ਨਹੀਂ ਦੱਸ ਸਕਦਾ ਕਦੋਂ ਆਵਾਂਗਾ ਭਾਰਤ ਮੁੰਬਈ, 19 ਫਰਵਰੀ 2026 : ਭਾਰਤ `ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ `ਚ ਕਿਹਾ ਕਿ ਉਹ ਇਹ ਨਹੀਂ ਦੱਸ ਸਕਦਾ ਕਿ ਉਹ ਭਾਰਤ ਕਦੋਂ ਪਰਤੇਗਾ ਕਿਉਂਕਿ ਉਸ ਦੇ ਬ੍ਰਿਟੇਨ ਛੱਡਣ `ਤੇ ਉੱਥੋਂ ਦੀ ਅਦਾਲਤ ਨੇ ਕਾਨੂੰਨੀ ਰੋਕ ਲਾਈ ਹੋਈ ਹੈ । ਆਪਣੇ ਵਕੀਲ ਰਾਹੀਂ ਅਦਾਲਤ ਨੂੰ ਹੋਰ ਕੀ ਦੱਸਿਆ ਵਿਜੈ ਮਾਲਿਆ ਨੇ ਮਾਲਿਆ ਨੇ ਆਪਣੇ ਵਕੀਲ ਅਮਿਤ ਦੇਸਾਈ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ 2016 `ਚ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਯਾਤਰਾ ਨਹੀਂ ਕਰ ਸਕਦਾ । ਇਸ ਤੋਂ ਇਲਾਵਾ ਇੰਗਲੈਂਡ ਅਤੇ ਵੇਲਜ਼ ਦੀਆਂ ਅਦਾਲਤਾਂ ਦੇ ਹੁਕਮ ਵੀ ਉਸ ਨੂੰ ਦੇਸ਼ ਛੱਡਣ ਤੋਂ ਰੋਕਦੇ ਹਨ । ਮਾਲਿਆ ਨੇ ਕਿੰਨੀਆਂ ਪਟੀਸ਼ਨਾਂ ਕੀਤੀਆਂ ਹੋਈਆਂ ਹਨ ਕੋਰਟ ਵਿਚ ਦਾਇਰ ਜਿ਼ਕਰਯੋਗ ਹੈ ਕਿ ਹਾਈ ਕੋਰਟ ਦੇ ਬੈਂਚ ਨੇ ਪਿਛਲੇ ਹਫ਼ਤੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਮਾਲਿਆ ਭਾਰਤ ਨਹੀਂ ਪਰਤਦਾ, ਉਦੋਂ ਤੱਕ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਣ ਦੇ ਫੈਸਲੇ ਵਿਰੁੱਧ ਦਾਇਰ ਉਸ ਦੀ ਪਟੀਸ਼ਨ ’ਤੇ ਸੁਣਵਾਈ ਨਹੀਂ ਕੀਤੀ ਜਾਵੇਗੀ । ਅਦਾਲਤ ਨੇ ਉਸ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਉਸ ਦਾ ਭਾਰਤ ਪਰਤਣ ਦਾ ਇਰਾਦਾ ਹੈ ਜਾਂ ਨਹੀਂ। 70 ਸਾਲਾ ਮਾਲਿਆ 2016 ਤੋਂ ਬ੍ਰਿਟੇਨ ਵਿਚ ਰਹਿ ਰਿਹਾ ਹੈ। ਉਸ ਨੇ ਹਾਈ ਕੋਰਟ `ਚ 2 ਪਟੀਸ਼ਨਾਂ ਦਾਇਰ ਕੀਤੀਆਂ ਹਨ। ਪਹਿਲੀ ਵਿਚ ਉਸ ਨੇ ਖੁਦ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।

Related Post

Instagram