ਵੋਟ ਚੋਰੀ ਮਾਮਲੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਸਮੇਤ 7 ਵਿਰੁੱਧ ਦੋਸ਼-ਪੱਤਰ ਦਾਇਰ
- by Jasbeer Singh
- December 16, 2025
ਵੋਟ ਚੋਰੀ ਮਾਮਲੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਸਮੇਤ 7 ਵਿਰੁੱਧ ਦੋਸ਼-ਪੱਤਰ ਦਾਇਰ ਬੈਂਗਲੁਰੂ, 16 ਦਸੰਬਰ 2025 : ਕਰਨਾਟਕ `ਚ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਲੈਂਡ ਹਲਕੇ `ਚ ਕਥਿਤ `ਵੋਟ ਚੋਰੀ` ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਭਾਜਪਾ ਦੇ ਇਕ ਸਾਬਕਾ ਵਿਧਾਇਕ ਸਮੇਤ 7 ਵਿਅਕਤੀਆਂ ਵਿਰੁੱਧ ਦੋਸ਼-ਪੱਤਰ ਦਾਇਰ ਕੀਤਾ ਹੈ। ਇਸ `ਚ ਸਾਬਕਾ ਵਿਧਾਇਕ ਦੇ ਪੁੱਤਰ ਤੇ ਨਜ਼ਦੀਕੀ ਸਹਿਯੋਗੀ ਸ਼ਾਮਲ ਹਨ। ਐੱਸ. ਆਈ. ਟੀ. ਨੇ ਬੈਂਗਲੁਰੂ `ਚ ਪਹਿਲੇ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਉਕਤ ਦੋਸ਼-ਪੱਤਰ ਦਾਇਰ ਕੀਤਾ ਹੈ। ਦੋਸ਼-ਪੱਤਰ ਕਥਿਤ ਤੌਰ `ਤੇ ਹੈ 5994 ਵੋਟਰਾਂ ਦੇ ਨਾਂ ਹਟਾਉਣ ਦੀਆਂ ਕੋਸਿ਼ਸ਼ਾਂ ਨਾਲ ਸਬੰਧਤ ਦੋਸ਼-ਪੱਤਰ ਕਥਿਤ ਤੌਰ `ਤੇ 5994 ਵੋਟਰਾਂ ਦੇ ਨਾਂ ਹਟਾਉਣ ਦੀਆਂ ਕੋਸਿ਼ਸ਼ਾਂ ਨਾਲ ਸਬੰਧਤ ਹੈ। ਸੀ. ਆਈ. ਡੀ. ਦੇ ਸੂਤਰਾਂ ਅਨੁਸਾਰ 22 ਹਜ਼ਾਰ ਤੋਂ ਵੱਧ ਪੰਨਿਆਂ ਦਾ ਦੋਸ਼-ਪੱਤਰ ਵੋਟਰਾਂ ਦੇ ਨਾਂ ਹਟਾਉਣ ਲਈ ਕਥਿਤ ਤੌਰ `ਤੇ ਅਪਣਾਈ ਗਈ ਪ੍ਰਣਾਲੀ ਦਾ ਵੇਰਵਾ ਦਿੰਦਾ ਹੈ। ਇਸ `ਚ ਅਲੈਂਡ ਤੋਂ 4 ਵਾਰ ਵਿਧਾਇਕ ਰਹੇ ਸੁਭਾਸ਼ ਗੁੱਟੇਦਾਰ, ਉਨ੍ਹਾਂ ਦੇ ਪੁੱਤਰ ਹਰਸ਼ਾਨੰਦ ਗੁੱਟੇਦਾਰ, ਨਿੱਜੀ ਸਕੱਤਰ ਟਿੱਪਰੂਦਰਾ, ਕਲਬੁਰਗੀ ਵਿਖੇ ਡਾਟਾ ਸੈਂਟਰ ਦੇ 3 ਸੰਚਾਲਕ ਅਕਰਮ ਪਾਸ਼ਾ, ਮੁਕਰਮ ਪਾਸ਼ਾ ਤੇ ਮੁਹੰਮਦ ਅਸ਼ਫਾਕ ਅਤੇ ਪੱਛਮੀ ਬੰਗਾਲ ਦੇ ਬਾਪੀ ਆਦਿਆ ਦੇ ਨਾਂ ਸ਼ਾਮਲ ਹਨ। ਇਸ ਮਾਮਲੇ `ਚ ਆਦਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
