ਨਾਬਾਲਿਗਾ ਨਾਲ ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ
- by Jasbeer Singh
- December 16, 2025
ਨਾਬਾਲਿਗਾ ਨਾਲ ਛੇੜਛਾੜ ਮਾਮਲੇ ਵਿਚ ਅਮਰੀਕਾ `ਚ ਗੁਰਦੁਆਰਾ ਕਮੇਟੀ ਦਾ ਮੈਂਬਰ ਗ੍ਰਿਫਤਾਰ ਵਾਸਿ਼ੰਗਟਨ, 16 ਦਸੰਬਰ 2025 : ਸਟਾਕਟਨ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਇਕ ਹਾਈ ਸਕੂਲ ਦੇ ਬਾਹਰ ਨਾਬਾਲਿਗਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੇਸ਼ ਹੇਠ ਗ੍ਰਿਫਤਾਰ ਕੀਤਾ ਗਿਆ । ਪੀੜਤਾ ਦੀ ਉਮਰ 14 ਸਾਲ ਤੋਂ ਘੱਟ ਸੀ ਅਤੇ ਉਸ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਲੰਮੇਂ ਸਮੇਂ ਤੱਕ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਮੁਲਜਮ ਦੀ ਪਛਾਣ ਕੀਜ ਨਿਵਾਸੀ ਜਸਪਾਲ ਸਿੰਘ ਵਜੋਂ ਹੋਈ ਹੈ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਕੀਜ ਨਿਵਾਸੀ ਜਸਪਾਲ ਸਿੰਘ (36) ਵਜੋਂ ਹੋਈ ਹੈ। ਉਸ ਦੀ ਗ੍ਰਿਫਤਾਰੀ 9 ਦਸੰਬਰ ਨੂੰ ਹੋਈ ਸੀ। ਉਸ ਨੂੰ ਫਿਲਹਾਲ ਸੇਨ ਡਿਏਗੋ ਸੈਂਟਰਲ ਜੇਲ `ਚ ਰੱਖਿਆ ਗਿਆ ਹੈ। ਉਸ ਨੇ ਪੀੜਤਾ ਨੂੰ ਟਰਲੌਕ ਦੇ ਪੁਟਮੈਨ ਹਾਈ ਸਕੂਲ ਦੀ ਪਾਰਕਿੰਗ `ਚ ਬੁਲਾਇਆ ਸੀ ਪਰ ਉਸ ਦੇ ਪੁੱਜਣ ਤੋਂ ਪਹਿਲਾਂ ਹੀ ਇਕ ਅੰਡਰਕਵਰ ਡਿਟੈਕਟਿਵ ਨੇ ਉਸ ਨੂੰ ਵੇਖ ਲਿਆ ਅਤੇ ਗ੍ਰਿਫਤਾਰ ਕਰ ਲਿਆ । ਪੁੱੱਛਗਿੱਛ ਦੌਰਾਨ ਜਸਪਾਲ ਨੇ ਦੋਸ਼ ਕਰ ਲਏ ਕਬੂਲ ਇਸ ਤੋਂ ਬਾਅਦ ਜਦੋਂ ਜਸਪਾਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ `ਤੇ ਲੱਗੇ ਦੋਸ਼ ਕਬੂਲ ਕਰ ਲਏ । ਇਸ ਮਾਮਲੇ `ਚ ਪੀੜਤਾ ਨੇ ਬਿਆਨ ਦਿੱਤਾ ਹੈ ਕਿ ਉਕਤ ਵਿਅਕਤੀ ਕਾਫ਼ੀ ਸਮੇਂ ਤੋਂ ਉਸ ਨਾਲ ਗਲਤ ਹਰਕਤਾਂ ਕਰ ਰਿਹਾ ਹੈ। ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
