ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ
- by Jasbeer Singh
- December 16, 2025
ਆਂਧਰਾ ਪ੍ਰਦੇਸ਼ `ਚ ਪੈਟਰੋਲ-ਡੀਜ਼ਲ ਸਭ ਤੋਂ ਮਹਿੰਗਾ ਤੇ ਅੰਡੇਮਾਨ `ਚ ਸਭ ਤੋਂ ਸਸਤਾ ਨਵੀਂ ਦਿੱਲੀ, 16 ਦਸੰਬਰ 2025 : ਆਂਧਰਾ ਪ੍ਰਦੇਸ਼ `ਚ ਪੈਟਰੋਲ ਤੇ ਡੀਜ਼ਲ ਸਭ ਤੋਂ ਮਹਿੰਗਾ ਹੈ। ਇਹ ਮੁੱਖ ਤੌਰ `ਤੇ ਸੂਬਾ ਸਰਕਾਰ ਵੱਲੋਂ ਲਾਏ ਗਏ ਸਭ ਤੋਂ ਵੱਧ ਵੈਟ ਕਾਰਨ ਹੈ ਜਦੋਂ ਕਿ ਅੰਡੇਮਾਨ-ਨਿਕੋਬਾਰ ਟਾਪੂ ਸਮੂਹ `ਚ ਇਸ ਦੀਆਂ ਕੀਮਤਾਂ ਸਭ ਤੋਂ ਘੱਟ ਹਨ। ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੋਮਵਾਰ ਰਾਜ ਸਭਾ `ਚ ਕੀ ਆਖਿਆ ਫਿਊਲ ਦੀਆਂ ਕੀਮਤਾਂ `ਚ ਫਰਕ ਨਾਲ ਸਬੰਧਤ ਇਕ ਸਵਾਲ ਦੇ ਲਿਖਤੀ ਜਵਾਬ `ਚ ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੋਮਵਾਰ ਰਾਜ ਸਭਾ `ਚ ਕਿਹਾ ਕਿ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ `ਚ ਪੈਟਰੋਲ ਦੀ ਕੀਮਤ 109 ਰੁਪਏ 74 ਪੈਸੇ ਪ੍ਰਤੀ ਲੀਟਰ ਹੈ, ਜਦੋਂ ਕਿ ਅੰਡੇਮਾਨ-ਨਿਕੋਬਾਰ ਟਾਪੂ ਸਮੂਹ `ਚ ਇਹੀ ਕੀਮਤ 82 ਰੁਪਏ 46 ਪੈਸੇ ਪ੍ਰਤੀ ਲੀਟਰ ਹੈ । ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਮੁਕੰਮਲ ਕੀਮਤਾਂ `ਚ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਐਕਸਾਈਜ਼ ਡਿਊਟੀ ਤੇ ਸਬੰਧਤ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਵੱਲੋਂ ਨਿਰਧਾਰਤ ਵੈਟ ਜਾਂ ਟੈਕਸ ਸ਼ਾਮਲ ਹਨ। ਮਹਾਨਗਰਾਂ `ਚ ਘੱਟ ਟੈਕਸਾਂ ਕਾਰਨ ਦਿੱਲੀ `ਚ ਫਿਊਲ ਹਮੇਸ਼ਾ ਸਸਤਾ ਰਿਹਾ ਹੈ । ਦਿੱਲੀ `ਚ ਪੈਟਰੋਲ ਦੀ ਕੀਮਤ 94 ਰੁਪਏ 77 ਪੈਸੇ ਪ੍ਰਤੀ ਲੀਟਰ ਹੈ ਕਿਉਂਕਿ ਇੱਥੇ ਵੈਟ 15 ਰੁਪਏ 40 ਪੈਸੇ ਪ੍ਰਤੀ ਲੀਟਰ ਹੈ। ਸਰਕਾਰ ਦੇ ਜਵਾਬ ਅਨੁਸਾਰ ਡੀਜ਼ਲ ਦੀਆਂ ਕੀਮਤਾਂ `ਚ ਵੀ ਲੱਗਭਗ ਇਹੀ ਰੁਝਾਨ ਹੈ ਸਰਕਾਰ ਦੇ ਜਵਾਬ ਅਨੁਸਾਰ ਡੀਜ਼ਲ ਦੀਆਂ ਕੀਮਤਾਂ `ਚ ਵੀ ਲੱਗਭਗ ਇਹੀ ਰੁਝਾਨ ਹੈ। ਆਂਧਰਾ ਪ੍ਰਦੇਸ਼ ਦੇ ਅਮਰਾਵਤੀ `ਚ ਡੀਜ਼ਲ 97 ਰੁਪਏ 57 ਪੈਸੇ ਪ੍ਰਤੀ ਲੀਟਰ ਹੈ। ਇਸ ਤੋਂ ਬਾਅਦ ਕੇਰਲ ਦੇ ਤਿਰੂਵਨੰਤਪੁਰਮ `ਚ ਇਹ 96 ਰੁਪਏ 48 ਪੈਸੇ ਪ੍ਰਤੀ ਲੀਟਰ, ਹੈਦਰਾਬਾਦ `ਚ 95 ਰੁਪਏ 70 ਪੈਸੇ ਪ੍ਰਤੀ ਲੀਟਰ ਤੇ ਰਾਏਪੁਰ `ਚ 93 ਰੁਪਏ 39 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਅੰਡੇਮਾਨ-ਨਿਕੋਬਾਰ ਟਾਪੂ ਸਮੂਹ `ਚ ਡੀਜ਼ਲ ਸਭ ਤੋਂ ਸਸਤਾ ਹੈ। ਇੱਥੇ ਇਸ ਦੀ ਕੀਮਤ 78 ਰੁਪਏ 05 ਪੈਸੇ ਪ੍ਰਤੀ ਲੀਟਰ ਹੈ।
