post

Jasbeer Singh

(Chief Editor)

National

ਭੁਵਨੇਸ਼ਵਰ `ਚ `ਬਾਰਾਂ` `ਤੇ ਛਾਪੇ ਦੌਰਾਨ ਆਬਕਾਰੀ ਅਧਿਕਾਰੀਆਂ `ਤੇ ਹਮਲਾ

post-img

ਭੁਵਨੇਸ਼ਵਰ `ਚ `ਬਾਰਾਂ` `ਤੇ ਛਾਪੇ ਦੌਰਾਨ ਆਬਕਾਰੀ ਅਧਿਕਾਰੀਆਂ `ਤੇ ਹਮਲਾ ਭੁਵਨੇਸ਼ਵਰ, 16 ਦਸੰਬਰ 2025 : ਓਡੀਸ਼ਾ ਦੇ ਭੁਵਨੇਸ਼ਵਰ `ਚ `ਬਾਰਾਂ` ਨੂੰ ਸਮੇਂ ਸਿਰ ਬੰਦ ਕਰਨ ਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਛਾਪੇਮਾਰੀ ਕਰ ਰਹੇ ਆਬਕਾਰੀ ਅਧਿਕਾਰੀਆਂ `ਤੇ ਕੁਝ ਸ਼ਰਾਬੀ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਓਡਿਸ਼ਾ ਦੀ ਰਾਜਧਾਨੀ `ਚ 30 ਤੋਂ ਵੱਧ ਬਾਰਾਂ ` `ਤੇ ਛਾਪੇ ਮਾਰੇ ਸਨ। ਵਿਭਾਗ ਨੇ ਕਰਵਾ ਦਿੱਤੀ ਹੈ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਲਈ ਸਿ਼ਕਾਇਤ ਦਰਜ ਉਨ੍ਹਾਂ ਕਿਹਾ ਕਿ ਚੰਦਰਸ਼ੇਖਰਪੁਰ ਥਾਣਾ ਖੇਤਰ ਦੇ ਪਾਟੀਆ `ਚ ਇਕ ਬਾਰ `ਤੇ ਛਾਪੇ ਦੌਰਾਨ ਜੋ ਕੁਝ ਸ਼ਰਾਬੀ ਵਿਅਕਤੀਆਂ ਨੇ ਆਬਕਾਰੀ ਅਧਿਕਾਰੀਆਂ ਦੇ ਵਾਹਨਾਂ `ਤੇ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ । ਇਸ ਘਟਨਾ `ਚ ਕਿਸੇ ਅਧਿਕਾਰੀ ਨੂੰ ਕੋਈ ਸੱਟ ਨਹੀਂ ਲੱਗੀ। ਵਿਭਾਗ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਸ ਸਟੇਸ਼ਨ ਕੋਲ ਸਿ਼ਕਾਇਤ ਦਰਜ ਕਰਵਾਈ ਹੈ।

Related Post

Instagram