post

Jasbeer Singh

(Chief Editor)

National

1000 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਦੋ ਵਿਰੁੱਧ ਚਾਰਜਸ਼ੀਟ ਦਾਇਰ

post-img

1000 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਦੋ ਵਿਰੁੱਧ ਚਾਰਜਸ਼ੀਟ ਦਾਇਰ ਨਵੀਂ ਦਿੱਲੀ, 11 ਦਸੰਬਰ 2025 : ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਐੱਚ. ਪੀ. ਜ਼ੈੱਡ. ਟੋਕਨ ਨਿਵੇਸ਼ ਧੋਖਾਦੇਹੀ `ਘਪਲੇ’ ਦੇ ਸਬੰਧ ਵਿਚ 2 ਚੀਨੀ ਨਾਗਰਿਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਕੋਰੋਨਾ ਦੌਰਾਨ ਜਾਅਲੀ ਕੰਪਨੀਆਂ ਰਾਹੀਂ ਲੋਕਾਂ ਤੋਂ 1000 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਦੋਸ਼ ਹੈ। ਚੀਨੀ ਨਾਗਰਿਕਾਂ ਨੇ ਮਾਰੀ ਜਾਅਲੀ ਮੋਬਾਇਲ ਐਪ ਰਾਹੀਂ ਲੋਕਾਂ ਨਾਲ ਠੱਗੀ ਸੀ. ਬੀ. ਆਈ. ਨੇ ਦੋਸ਼ ਲਗਾਇਆ ਹੈ ਕਿ ਚੀਨੀ ਨਾਗਰਿਕਾਂ ਦੀ ਮਲਕੀਅਤ ਅਤੇ ਨਿਯੰਤਰਿਤ ਕੰਪਨੀ `ਸਿ਼ਗੂ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ` ਨੇ ਕੋਵਿਡ ਲਾਕਡਾਉਨ ਦੌਰਾਨ `ਐੱਚ. ਪੀ. ਜੈੱਡ. ਟੋਕਨ` ਨਾਮੀ ਇਕ ਜਾਅਲੀ ਮੋਬਾਈਲ ਐਪ ਦੀ ਵਰਤੋਂ ਕਰ ਕੇ ਲੋਕਾਂ ਨਾਲ ਠੱਗੀ ਮਾਰੀ। ਮੁਲਜਮਾਂ ਨੇ ਨਿਵੇਸ਼ ਕਰਨ ਲਈ ਕੀਤਾ ਸੀ ਲੋਕਾਂ ਨੂੰ ਉਤਸ਼ਾਹਿਤ ਜਾਂਚ ਏਜੰਸੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਦਾਅਵਾ ਕਰਦੇ ਹੋਏ ਲੋਕਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਕਿ ਉਕਤ ਰਕਮ ਦੀ ਵਰਤੋਂ `ਕ੍ਰਿਪਟੋਕਰੰਸੀ ਮਾਈਨਿੰਗ` ਵਿਚ ਕੀਤੀ ਜਾਵੇਗੀ, ਜਿਸ ਨਾਲ ਹਾਈ ਰਿਟਰਨ ਮਿਲੇਗੀ। ਸੀ. ਬੀ. ਆਈ. ਜਾਂਚ ਤੋਂ ਪਤਾ ਲੱਗਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਸੀ ਸਗੋਂ ਵਿਦੇਸ਼ੀ ਨਾਗਰਿਕਾਂ ਵੱਲੋਂ ਸੰਚਾਲਿਤ ਇਕ ਵੱਡੇ, ਸੁਚੱਜੇ ਢੰਗ ਨਾਲ ਸੰਗਠਿਤ ਸਾਈਬਰ ਅਪਰਾਧ ਸਿੰਡੀਕੇਟ ਨਾਲ ਜੁੜੀ ਹੋਈ ਸੀ।

Related Post

Instagram