post

Jasbeer Singh

(Chief Editor)

Latest update

ਸ਼ਤਰੰਜ: ਗੁਕੇਸ਼ ਡਰਾਅ ਮਗਰੋਂ ਸਾਂਝੇ ਦੂਜੇ ਸਥਾਨ ’ਤੇ

post-img

ਗਰੈਂਡ ਮਾਸਟਰ ਡੀ ਗੁਕੇਸ਼ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ 11ਵੇਂ ਦੌਰ ’ਚ ਸਿਖਰਲਾ ਦਰਜਾ ਹਾਸਲ ਫੈਬੀਆਨੋ ਕਾਰੂਆਨਾ ਨਾਲ ਡਰਾਅ ਮਗਰੋਂ ਸਾਂਝੇ ਦੂਜੇ ਸਥਾਨ ’ਤੇ ਖਿਸਕ ਗਿਆ ਹੈ ਜਦਕਿ ਭਾਰਤ ਦੇ ਹੀ ਆਰ ਪ੍ਰਗਨਾਨੰਦਾ ਤੇ ਵਿਦਿਤ ਗੁਜਰਾਤੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਪ੍ਰਗਨਾਨੰਦਾ ਨੂੰ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਤੇ ਗੁਜਰਾਤੀ ਨੂੰ ਰੂਸ ਦੇ ਇਆਨ ਨੈਪੋਮਨਿਆਚੀ ਨੇ ਹਰਾਇਆ। ਟੂਰਨਾਮੈਂਟ ਦੇ ਹੁਣ ਤਿੰਨ ਹੀ ਦੌਰ ਬਚੇ ਹਨ ਅਤੇ ਨੈਪੋਮਨਿਆਚੀ ਲਗਾਤਾਰ ਤੀਜੀ ਵਾਰ ਖ਼ਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਬਣਦਾ ਦਿਖਾਈ ਦੇ ਰਿਹਾ ਹੈ। ਰੂਸ ’ਤੇ ਪਾਬੰਦੀ ਲੱਗੀ ਹੋਣ ਕਾਰਨ ਉਹ ਫਿਡੇ ਦੇ ਝੰਡੇ ਹੇਠ ਖੇਡ ਰਿਹਾ ਹੈ। ਉਸ ਨੇ 11 ’ਚੋਂ ਸੱਤ ਅੰਕ ਹਾਸਲ ਕਰਕੇ ਸਿੰਗਲਜ਼ ਲੀਡ ਬਣਾ ਲਈ ਹੈ। ਕਾਰੂਆਨਾ, ਨਾਕਾਮੂਰਾ ਅਤੇ ਗੁਕੇਸ਼ ਉਸ ਤੋਂ ਅੱਧਾ ਅੰਕ ਪਿੱਛੇ ਹਨ। ਪ੍ਰਗਨਾਨੰਦਾ ਦੇ 5.5 ਅਤੇ ਗੁਜਰਾਤੀ ਦੇ ਪੰਜ ਅੰਕ ਹਨ। ਭਾਰਤ ਦੀ ਆਰ ਵੈਸ਼ਾਲੀ ਨੇ ਸਿਖਰਲਾ ਦਰਜਾ ਹਾਸਲ ਰੂਸ ਦੀ ਅਲੈਕਜ਼ੈਂਡਰਾ ਗੋਰਿਆਚਕਿਨਾ ਨੂੰ ਹਰਾਇਆ। 

Related Post