post

Jasbeer Singh

(Chief Editor)

National

ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਕੀਤਾ ਨਵਜੋਤ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ

post-img

ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਕੀਤਾ ਨਵਜੋਤ ਸਿੱਧੂ ਨੂੰ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਚੰਡੀਗੜ੍ਹ : ਸਾਬਕਾ ਕ੍ਰਿਕਟਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ । ਸੁਸਾਇਟੀ ਨੇ ਨੋਟਿਸ ਭੇਜ ਕੇ ਸੱਤ ਦਿਨਾਂ ’ਚ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਜਾਂ ਮਾਫੀ ਮੰਗਣ ਦੀ ਮੰਗ ਕੀਤੀ ਹੈ । ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਨੁਕਸਾਨ ਦਾ ਦਾਅਵਾ ਕੀਤਾ ਜਾਵੇਗਾ । ਸੁਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਕੀ ਦਾ ਕਹਿਣਾ ਹੈ ਕਿ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਆਯੁਰਵੇਦ ਨਾਲ ਇਲਾਜ ਕਰ ਕੇ ਕੈਂਸਰ ਦੀ ਚੌਥੀ ਸਟੇਜ ਦੀ ਬਿਮਾਰੀ ਨੂੰ 40 ਦਿਨਾਂ ’ਚ ਮਾਤ ਦੇਣ ਦਾ ਦਾਅਵਾ ਕੀਤਾ । ਦਾਅਵਾ ਕੀਤਾ ਗਿਆ ਕਿ ਬਿਨਾਂ ਐਲੋਪੈਥੀ ਦਵਾਈਆਂ ਦੇ ਹੀ ਸਿਰਫ਼ ਆਪਣੀ ਡਾਈਟ ਤੇ ਲਾਈਫਸਟਾਈਲ ’ਚ ਤਬਦੀਲੀ ਕਰ ਕੇ ਪਤਨੀ ਨੇ ਕੈਂਸਰ ਨੂੰ ਹਰਾਇਆ ਹੈ । ਸੁਸਾਇਟੀ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਇਸ ਨੂੰ ਸੁਣ ਕੇ ਦੇਸ਼-ਵਿਦੇਸ਼ ਦੇ ਕੈਂਸਰ ਦੇ ਮਰੀਜ਼ਾਂ ’ਚ ਭਰਮ ਤੇ ਐਲੋਪੈਥੀ ਮੈਡੀਸਨ ਤੋਂ ਉਨ੍ਹਾਂ ਦਾ ਵਿਸ਼ਵਾਸ ਉੱਠ ਰਿਹਾ ਹੈ । ਸੋਲੰਕੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ, ਪਰ ਮਰੀਜ਼ ਦੀ ਗੁਪਤਤਾ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਸਾਹਮਣੇ ਨਹੀਂ ਲਿਆ ਰਹੇ ਹਨ। ਸੁਸਾਇਟੀ ਨੇ ਕਿਹਾ ਕਿ ਸਿੱਧੂ ਦੀ ਪਤਨੀ ਦੱਸਣ ਕਿ ਐਲੋਪੈਥੀ ਮੈਡੀਸਨ ਦਾ ਜੋ ਇਲਾਜ ਉਨ੍ਹਾਂ ਨੇ ਕਰਵਾਇਆ ਹੈ, ਉਸ ਨਾਲ ਕੀ ਕੋਈ ਲਾਭ ਨਹੀਂ ਹੋਇਆ ਹੈ? ਕੈਂਸਰ ਫ੍ਰੀ ਹੋਣ ’ਚ ਸਿਰਫ ਡਾਈਟ, ਨਿੰਬੂ ਪਾਣੀ, ਨਿੰਮ ਦੇ ਪੱਤੇ ਆਦਿ ਖਾਣ ਨਾਲ ਹੀ ਲਾਭ ਹੈ?।

Related Post