post

Jasbeer Singh

(Chief Editor)

Punjab, Haryana & Himachal

ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਰੁਕੇ ਹੋਏ ਪ੍ਰਾਜੈਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਇਸ `ਚ ਬੇਹੱਦ ਲਾਪਰਵਾਹੀ ਦਿਖ

post-img

ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਰੁਕੇ ਹੋਏ ਪ੍ਰਾਜੈਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਇਸ `ਚ ਬੇਹੱਦ ਲਾਪਰਵਾਹੀ ਦਿਖਾ ਰਹੇ ਹਨ : ਐਮ. ਪੀ. ਔਜਲਾ ਅੰਮ੍ਰਿਤਸਰ : ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਰੁਕੇ ਹੋਏ ਪ੍ਰਾਜੈਕਟ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ `ਤੇ ਨਿਸ਼ਾਨਾ ਸਾਧਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ `ਚ ਬੇਹੱਦ ਲਾਪਰਵਾਹੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਪੈਸਾ ਜਾਰੀ ਹੋਣ ਦੇ ਬਾਵਜੂਦ ਸੂਬਾ ਸਰਕਾਰ ਇਸ ਪ੍ਰਾਜੈਕਟ ’ਤੇ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ, ਜਿਸ ਕਾਰਨ ਇਹ ਪ੍ਰਾਜੈਕਟ ਬੰਦ ਹੋਣ ਕੰਢੇ ਹੈ। ਔਜਲਾ ਨੇ ਦੱਸਿਆ ਦਿੱਲੀ ਕਟੜਾ ਐਕਸਪ੍ਰੈਸ ਵੇਅ ਲਈ ਕਈ ਥਾਵਾਂ `ਤੇ ਜਾਂ ਤਾਂ ਜ਼ਮੀਨ ਐਕਵਾਇਰ ਕੀਤੀ ਜਾਣੀ ਬਾਕੀ ਹੈ ਜਾਂ ਫਿਰ ਜਿੰਮੀਦਾਰਾਂ ਨੂੰ ਪੈਸੇ ਦੇਣੇ ਬਾਕੀ ਹਨ, ਜਿਸਦੇ ਚਲਦਿਆਂ ਇਹ ਪ੍ਰਾਜੈਕਟ ਤੇ ਹੋਰ ਨੈਸ਼ਨਲ ਹਾਈਵੇ ਪ੍ਰਾਜੈਕਟ ਪੰਜਾਬ ਅਤੇ ਖਾਸ ਕਰਕੇ ਅੰਮ੍ਰਿਤਸਰ ਤੋਂ ਖੋਹੇ ਜਾ ਸਕਦੇ ਹਨ। ਔਜਲਾ ਨੇ ਕਿਹਾ ਅਜੇ ਤੱਕ 749.67 ਕਰੋੜ ਰੁਪਏ ਦੀ ਰਾਸ਼ੀ ਮਾਲਕਾਂ ਨੂੰ ਵੰਡੀ ਜਾਣੀ ਹੈ। ਇਹ ਰਕਮ ਲੋਕਾਂ ਨੂੰ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਦਿੱਤੀ ਜਾਣੀ ਹੈ। ਜਦਕਿ ਸਰਕਾਰ ਨੇ ਅਜੇ 33.82 ਕਿਲੋਮੀਟਰ ਜ਼ਮੀਨ ਦਾ ਕਬਜ਼ਾ ਲੈਣਾ ਹੈ। ਕਈ ਥਾਵਾਂ ਅਜਿਹੀਆਂ ਹਨ ਜਿੱਥੇ ਜਮੀਨ ਐਕੁਆਇਰ ਹੋ ਚੁੱਕੀ ਹੈ ਪਰ ਅਦਾਇਗੀ ਅਜੇ ਬਾਕੀ ਹੈ। ਔਜਲਾ ਨੇ ਦੱਸਿਆ ਕਿ ਇਸ ਅੰਕੜਿਆਂ ਵਿਚ ਤਰਨਤਾਰਨ ਤੋਂ ਮਾਨਾਂਵਾਲਾ, ਰਾਜੇਵਾਲ ਤੋਂ ਅਜਨਾਲਾ, ਅੰਮ੍ਰਿਤਸਰ ਤੋਂ ਘੁਮਾਰਵੀ, ਰਾਜੇਵਾਲਾ ਤੋਂ ਅਜਨਾਲਾ ਵਾਇਆ ਖੇਮਕਰਨ ਸਾਹਿਬ ਰੋਡ, ਅੰਮ੍ਰਿਤਸਰ ਤੋਂ ਰਮਦਾਸ ਅਤੇ ਬਿਆਸ-ਮਹਿਤਾ-ਬਟਾਲਾ ਅਤੇ ਡੇਰਾ ਬਾਬਾ ਨਾਨਕ ਤੱਕ ਜਮੀਨ ਐਕੁਆਇਰ ਕਰਨ ਦਾ ਕੰਮ ਪੈਂਡਿੰਗ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਲੋਕ ਸਭਾ ਚੋਣਾ `ਚ ਰੁਝੇ ਹੋਏ ਸਨ, ਫਿਰ ਜ਼ਿਮਨੀ ਚੋਣ ਕਰਵਾਉਂਣ, ਹੁਣ ਉਹ ਫਿਰ ਤੋਂ ਤਿੰਨ ਜਿਮਨੀ ਚੋਣਾਂ ਅਤੇ ਫਿਰ ਹਰਿਆਣਾ `ਚ ਚੋਣਾ `ਚ ਰੁੱਝ ਜਾਣਗੇ। ਇਸ ਨਾਲ ਦੋ ਸਾਲ ਬੀਤ ਜਾਣਗੇ ਅਤੇ ਕੇਂਦਰ ਸਰਕਾਰ ਇਸ ਪ੍ਰਾਜੈਕਟ ਨੂੰ ਬੰਦ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਨੈਸ਼ਨਲ ਹਾਈਵੇਅ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਅਜੇ ਸਿਰਫ ਦੋ ਮਹੀਨੇ ਦਾ ਸਮਾਂ ਦਿੱਤਾ ਹੈ ਪਰ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਔਜਲਾ ਨੇ ਕਿਹਾ ਦਿੱਲੀ ਕਟੜਾ ਐਕਸਪ੍ਰੈਸ ਹਾਈਵੇਅ ਅੰਮ੍ਰਿਤਸਰ ਦੀ ਸਨਅਤ ਨੂੰ ਹੁਲਾਰਾ ਦੇਵੇਗਾ। ਅੰਮ੍ਰਿਤਸਰ ਦੀ ਇੰਡਸਟਰੀ ਸੈਲਾਨੀਆਂ `ਤੇ ਨਿਰਭਰ ਹੈ, ਇਸ ਲਈ ਜੇਕਰ ਦਿੱਲੀ ਦਾ ਸਫਰ ਸਿਰਫ ਚਾਰ ਘੰਟੇ ਦਾ ਹੋਵੇ ਤਾਂ ਲੱਖਾਂ ਸੈਲਾਨੀ ਆਉਂਣਗੇ ਪਰ ਮੁੱਖ ਮੰਤਰੀ ਮਾਨ ਨੇ ਜਲੰਧਰ `ਚ ਘਰ ਬਣਾ ਕੇ ਗੁਰੂ ਨਗਰੀ ਨੂੰ ਵਿਸਾਰ ਦਿੱਤਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਰਕਾਰ ਜਿਨ੍ਹਾਂ ਪ੍ਰਾਜੈਕਟਾਂ ਲਈ ਪੈਸਾ ਪਹਿਲਾਂ ਹੀ ਖਜਾਨੇ ਵਿਚ ਪਿਆ ਹੈ, ਉਹਨਾਂ ਨੂੰ ਪੂਰਾ ਨਹੀਂ ਕਰ ਪਾ ਰਹੀ, ਇਸ ਤੋਂ ਵੱਧ ਪੰਜਾਬ ਦੀ ਹਾਲਤ ਹੋਰ ਤਰਸਯੋਗ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਅੰਮ੍ਰਿਤਸਰ ਨੂੰ ਦਿੱਤੀ ਗਈ ਬਾਗਬਾਨੀ ਯੂਨੀਵਰਸਿਟੀ ਅਤੇ ਪੱਟੀ ਮੱਖੂ ਰੇਲ ਲਿੰਕ ਦਾ ਪ੍ਰਾਜੈਕਟ ਵੀ ਲੰਬਿਤ ਹੈ। ਜਿਸ ਦਾ ਕੰਮ ਸਰਕਾਰ ਨੇ ਹੀ ਪੂਰਾ ਕਰਨਾ ਹੈ, ਕੇਂਦਰ ਤੋਂ ਪੈਸਾ ਆ ਗਿਆ ਹੈ ਪਰ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਰਹੀ। ਔਜਲਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਅਜੇ ਵੀ ਸੰਜੀਦਗੀ ਨਾਲ ਕੰਮ ਨਾ ਕੀਤਾ ਤਾਂ ਅੰਮ੍ਰਿਤਸਰ ਦੀ ਰੀੜ੍ਹ ਦੀ ਹੱਡੀ ਸੈਰ-ਸਪਾਟਾ ਜੋ ਕਿ ਸਰਹੱਦੀ ਖੇਤਰ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਲਈ ਸਰਕਾਰ ਨੂੰ ਇਸ `ਤੇ ਜਲਦੀ ਤੋਂ ਜਲਦੀ ਕੰਮ ਕਰਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

Related Post