post

Jasbeer Singh

(Chief Editor)

Patiala News

ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈ

post-img

ਖਾਲਸਾ ਸਾਜਨਾ ਦਿਵਸ ਤੇ ਯੂਥ ਬੀਜੇਪੀ ਨੇ ਨਗਰ ਕੀਰਤਨ ਦਾ ਕੀਤਾ ਸਵਾਗਤ ਅਤੇ ਲਗਾਇਆ ਲੰਗਰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਤੇ ਪਟਿਆਲਾ ਸ਼ਹਿਰ ਵਿੱਚ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਯੁਵਾ ਭਾਜਪਾ ਪਟਿਆਲਾ ਸ਼ਹਿਰੀ ਤੇ ਪ੍ਰਧਾਨ ਨਿਖਲ ਕੁਮਾਰ ਕਾਕਾ ਅਤੇ ਉਹਨਾਂ ਦੀ ਟੀਮ ਵੱਲੋਂ ਸ਼ੇਰੇ ਪੰਜਾਬ ਮਾਰਕੀਟ ਵਿਖੇ ਲੰਗਰ ਲਗਾ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਪਟਿਆਲਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਵਿਜੇ ਕੂਕਾ ਅਤੇ ਹੋਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਲੰਗਰ ਵਿੱਚ ਸੇਵਾ ਨਿਭਾਈ। ਇਸ ਮੌਕੇ ਕਾਕਾ ਨੇ ਕਿਹਾ ਕਿ ਸਿੱਖਾਂ ਦੇ ਸਰਤਾਜ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਜਾਏ ਗਏ ਪੰਜ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਵਿਸਾਖੀ ਦੇ ਇਸ ਸ਼ੁਭ ਦਿਹਾੜੇ ਤੇ ਇਸ ਨੇਕ ਅਤੇ ਸ਼ੁਭ ਕੰਮ ਵਿੱਚ ਹਿੱਸਾ ਪਾ ਕੇ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੋਈ ਹੈ ਅਤੇ ਉਹ ਸਾਰੇ ਹੀ ਪੰਜਾਬ ਵਾਸੀਆਂ ਨੂੰ ਵਿਸਾਖੀ ਦੇ ਇਸ ਦੀਂ ਲੱਖ ਲੱਖ ਵਧਾਈ ਦਿੰਦੇ ਹਨ। ਇਸ ਮੌਕੇ ਟੋਨੀ ਬਿੰਦਰਾ, ਵਰੁਣ ਜਿੰਦਲ, ਅਤੁਲ ਜੋਸ਼ੀ, ਰਵਿੰਦਰ ਪਾਲ ਸਿੰਘ, ਸੰਨੀ ਲਾਂਬਾ, ਹਰਪ੍ਰੀਤ ਪੀਤਾ ਸਿਮਰਨ ਉਬਰਾਏ, ਅਮਨ ਮੱਕੜ, ਜਸਮੀਤ ਸਿੰਘ, ਸਿਮਰਨ ਗਰੋਵਰ, ਮਨਦੀਪ ਪੇਰਿਕ, ਸਮੀਰ ਗੁਪਤਾ, ਵਿਵੇਕ ਝਾ, ਭੂਵਨ ਦੀਪਕ, ਸਾਹਿਲ ਬਾਤਿਸ਼, ਪੰਕਜ ਖੱਤਰੀ, ਜਸ਼ਨ ਸਿੰਘ, ਸੰਦੀਪ ਵਰਮਾ, ਅਸ਼ੋਕ ਗਰਗ, ਦਲੀਪ ਡਾਵਰਾ, ਅਸ਼ੋਕ ਗੋਗੀਆ, ਕਾਲੂ ਰਾਮ, ਰਿੱਕੀ ਰਹੇਜਾ, ਰਮੇਸ਼ ਕੁਮਾਰ, ਰਜੇਸ਼ ਸ਼ਰਮਾ, ਬਿੱਟੂ ਜਲੋਟਾ, ਅਮਰਜੀਤ ਭਾਟੀਆ, ਤੁਸ਼ਾਰ ਮਿਗਲਾਨੀ, ਚਿਰਾਗ ਸਿੰਗ਼ਲਾ, ਵਿਸ਼ਾਲ ਸ਼ਰਮਾਂ, ਐਡ.ਗੁਰਵਿੰਦਰ ਕਾਂਸਲ, ਅਨਮੋਲ ਲੋਚਮ, ਰਵਿੰਦਰ ਸੋਲੰਕੀ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।

Related Post