post

Jasbeer Singh

(Chief Editor)

Patiala News

ਬਿਜਲੀ ਕਰੰਟ, ਹੈਜ਼ਾ ਹਲਕਾਅ ਦਿਲ ਦੇ ਦੌਰੇ ਬਾਰੇ ਜਾਣਕਾਰੀ ਦੇ ਕੇ ਬੱਚਿਆਂ ਨੂੰ ਡਾਕਟਰ ਬਣਾਇਆ ਜਾ ਰਿਹਾ : ਜਿਦੰਰਜੀਤ ਕੌਰ

post-img

ਬਿਜਲੀ ਕਰੰਟ, ਹੈਜ਼ਾ ਹਲਕਾਅ ਦਿਲ ਦੇ ਦੌਰੇ ਬਾਰੇ ਜਾਣਕਾਰੀ ਦੇ ਕੇ ਬੱਚਿਆਂ ਨੂੰ ਡਾਕਟਰ ਬਣਾਇਆ ਜਾ ਰਿਹਾ : ਜਿਦੰਰਜੀਤ ਕੌਰ ਢਿੱਲੋਂ ਪਟਿਆਲਾ, 26 ਜੁਲਾਈ 2025 : ਡਾਕਟਰ ਬਲਵੀਰ ਸਿੰਘ, ਸਿਹਤ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਹੈਜ਼ਾ, ਹਲਕਾਅ, ਬਿਜਲੀ ਕਰੰਟ, ਦਿਲ ਦੇ ਦੌਰੇ, ਬੇਹੋਸ਼ੀ ਆਦਿ ਬਾਰੇ, ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ । ਮਹਿੰਦਰਾ ਕੰਨਿਆ ਮਹਾਂ ਵਿਦਿਆਲਿਆਂ, ਨਾਭਾ ਗੇਟ ਪਟਿਆਲਾ ਵਿਖੇ ਵਿਦਿਆਰਥੀਆਂ, ਅਧਿਆਪਕਾਂ ਨੂੰ ਕਾਕਾ ਰਾਮ ਵਰਮਾ ਵਲੋਂ ਸਬੰਧਤ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਬਚਣ, ਬਚਾਉਣ, ਫਸਟ ਏਡ, ਸੀ ਪੀ ਆਰ, ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਨਸ਼ਿਆਂ ਅਪਰਾਧਾਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਜਿਸ ਦੌਰਾਨ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਸਮ੍ਰਾਟ ਅਸ਼ੋਕ, ਅਧਿਆਪਕ ਰਿਸ਼ੀ ਚਾਨਕੀਆ ਅਤੇ ਰੈੱਡ ਕਰਾਸ ਦੇ ਬਾਨੀ ਜੀਨ ਹੈਨਰੀ ਡਿਯੂਨਾ ਵਲੋਂ ਜੰਗਾਂ, ਆਪਦਾਵਾਂ, ਮਹਾਂਮਾਰੀਆਂ ਸਮੇਂ ਪੀੜਤਾਂ ਅਤੇ ਸੈਨਿਕਾਂ ਨੂੰ ਬਚਾਉਣ ਲਈ ਕੀਤੇ ਕਾਰਜਾ,‌ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਪ੍ਰਬੰਧਕ ਅਫਸਰ ਸ਼੍ਰੀਮਤੀ ਜਿੰਦਰਜੀਤ ਕੌਰ ਢਿੱਲੋਂ, ਪ੍ਰਿੰਸੀਪਲ ਸ਼੍ਰੀਮਤੀ ਰਿਚਾ ਸ਼ਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂਆਂ, ਅਵਤਾਰਾਂ ਅਤੇ ਕਰਮਯੋਗੀ ਇਨਸਾਨਾਂ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਾਰਜ਼ਾਂ ਬਾਰੇ ਚੰਗੀ ਜਾਣਕਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਆਤਮ ਵਿਸ਼ਵਾਸ, ਹੌਂਸਲੇ, ਜਿੱਤ ਹਾਰ ਨੂੰ ਸਹਿਣ ਕਰਨਾ, ਆਪਣੇ ਗਿਆਨ ਵਿੱਚ ਵਾਧਾ ਕਰਨ ਅਤੇ ਸਖ਼ਤ ਮਿਹਨਤ ਨਾਲ ਮਿਲਣ ਵਾਲੇ ਸਨਮਾਨ ਲਈ ਜੋਸ਼, ਹਿੰਮਤ ਅਤੇ ਉਤਸ਼ਾਹ ਭਰਦੇ ਹਨ ।

Related Post