

ਖੱਡ ਵਿਚ ਡਿੱਗੀ ਸਕੂਲੀ ਬੱਸ ਵਿਚ ਸਵਾਰ ਬੱਚੇ ਹੋਏ ਜ਼ਖ਼ਮੀ ਉੱਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (ਯੂ. ਪੀ.) ਦੇ ਬਾਰਾਬੰਕੀ ਦੇ ਹੈਦਰਗੜ੍ਹ ਦੇ ਅਮੇਠੀ `ਚ ਲਖਨਊ-ਸੁਲਤਾਨਪੁਰ ਹਾਈਵੇਅ `ਤੇ ਇਕ ਟਰੱਕ ਨੇ ਗ੍ਰਾਮਾਂਚਲ ਇੰਟਰ ਕਾਲਜ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਖੱਡ `ਚ ਡਿੱਗ ਗਈ, ਜਿਸ ਕਾਰਨ ਬਸ ਵਿਚ ਸਵਾਰ ਸਮੁੱਚੇ ਬੱਚੇ ਵਾਲ ਵਾਲ ਬਚ ਗਏ ਬਸ ਕੁੱਝ ਕੁ ਬੱਚਿਆਂ ਨੂੰ ਮਾਮੂਲੀ ਜਿਹੀਆਂ ਸੱਟਾਂ ਵੱਜੀਆਂ।ਉਕਤ ਘਟਨਾ ਜੋ ਨਰਾਇਣ ਚੱਕ ਪਿੰਡ ਨੇੜੇ ਵਾਪਰੀ ਵਿਖੇ ਬੱਸ ਡਰਾਈਵਰ ਕੁਝ ਵਿਦਿਆਰਥੀਆਂ ਦੀ ਉਡੀਕ ਕਰਨ ਲਈ ਰੁਕਿਆ ਸੀ ਕਿ ਇਸੇ ਦੌਰਾਨ ਸੁਲਤਾਨਪੁਰ ਵੱਲੋਂ ਆ ਰਹੇ ਇੱਕ ਟਰੱਕ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ । ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਕੰਢੇ ਬਣੇ ਖੱਡ `ਚ ਜਾ ਡਿੱਗੀ, ਜਿਸ ਦੇ ਚਲਦਿਆਂ ਆਲੇ ਦੁਆਲੇ ਦੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਸੂਚਨਾ ਮਿਲਦਿਆਂ ਹੀ ਹੈਦਰਗੜ੍ਹ ਅਤੇ ਇਨ੍ਹਾਣਾ ਪੁਲਸ ਸਮੇਤ ਐਂਬੂਲੈਂਸ ਮੌਕੇ `ਤੇ ਪਹੁੰਚ ਗਈ । ਮਾਮੂਲੀ ਜ਼ਖ਼ਮੀ ਵਿਦਿਆਰਥੀਆਂ ਨੂੰ ਇਨ੍ਹਾਣਾ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ।