
ਅੰਤਰਰਾਸ਼ਟਰੀ ਸਿਵਲ ਡਿਫੈਂਸ ਦਿਵਸ਼ ਮੌਕੇ ਬੱਚਿਆਂ ਨੂੰ ਕੀਤਾ ਜਾਗਰੂਕ
- by Jasbeer Singh
- December 5, 2024

ਅੰਤਰਰਾਸ਼ਟਰੀ ਸਿਵਲ ਡਿਫੈਂਸ ਦਿਵਸ਼ ਮੌਕੇ ਬੱਚਿਆਂ ਨੂੰ ਕੀਤਾ ਜਾਗਰੂਕ ਪਟਿਆਲਾ : ਹਰ ਸਾਲ ਅੰਤਰਰਾਸ਼ਟਰੀ ਸਿਵਲ ਡਿਫੈਂਸ ਰੈਜਿੰਗ ਦਿਵਸ਼ 6 ਦਸੰਬਰ ਨੂੰ ਦੁਨੀਆਂ ਅਤੇ ਭਾਰਤ ਵਿੱਚ ਮਣਾਇਆ ਜਾਂਦਾ ਹੈ ਕਿਉਂਕਿ 1920 ਵਿੱਚ ਅਤੇ ਭਾਰਤ ਵਿੱਚ 1962 ਵਿੱਚ ਨਾਗਰਿਕ ਸੁਰੱਖਿਆ ਸੇਵਾਵਾਂ ਦੀ ਸਰਕਾਰਾਂ ਵਲੋਂ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਨਾਗਰਿਕਾਂ, ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦੇ ਕੇ, ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀ ਤੋਂ ਬਚਾਇਆ ਜਾਵੇ, ਇਹ ਜਾਣਕਾਰੀ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਗ੍ਰੀਨ ਵੈਲ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿੱਤੀ । ਉਨ੍ਹਾਂ ਨੇ ਕਿਹਾ ਕਿ ਆਫਤਾਵਾਂ, ਕੁਦਰਤ ਅਤੇ ਮਨੁੱਖਾ ਵਲੋਂ ਪੈਦਾ ਕੀਤੀਆਂ ਜਾਂਦੀਆਂ ਹਨ, ਆਫਤਾਵਾਂ ਕਾਰਨ ਹਰ ਸਾਲ ਲੱਖਾਂ ਲੋਕਾਂ ਦੀ ਮੌਤਾਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਹੋ ਰਹੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਆਵਾਜਾਈ ਹਾਦਸੇ ਵੀ ਮਨੁੱਖੀ ਆਫ਼ਤ ਹੈ ਜਿਸ ਕਾਰਨ ਭਾਰਤ ਵਿੱਚ ਹਰ ਸਾਲ ਦੋ ਲੱਖ ਤੋਂ ਵੱਧ ਲੋਕਾਂ ਦੀਆਂ ਮੌਤਾਂ, 5/6 ਲੱਖ ਲੋਕਾਂ ਦੀ ਅਪਾਹਜਤਾ, 3/4 ਲੱਖ ਵ੍ਹੀਕਲ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ। ਜਿਸ ਕਾਰਨ ਇੱਕ ਕਰੋੜ ਪਰਿਵਾਰਾਂ ਦੀ ਤਬਾਹੀ ਹੋ ਰਹੀ ਹੈ ਨਾਬਾਲਗਾਂ ਅਤੇ ਆਮ ਲੋਕਾਂ ਵਲੋਂ ਬਿਨਾਂ ਲਾਇਸੈਂਸ, ਹੈਲਮਟ, ਪ੍ਰਦੂਸ਼ਣ, ਬੀਮਾ ਵ੍ਹੀਕਲ ਚਲਾਉਣ ਤੇ ਭਾਰੀ ਜ਼ੁਰਮਾਨੇ ਅਤੇ ਵ੍ਹੀਕਲ ਮਾਲਕਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਰਿਹਾ ਹੈ । ਇਹ ਵਡਮੁੱਲੀ ਜਾਣਕਾਰੀ ਬੱਚਿਆਂ ਨੂੰ ਦੇਣ ਲਈ ਕੁਇੱਜ਼ ਮੁਕਾਬਲੇ ਕਰਵਾ ਕੇ, ਇਨ੍ਹਾਂ ਵਿਸ਼ਿਆਂ ਬਾਰੇ ਪ੍ਰਸ਼ਨ ਪੁੱਛੇ ਅਤੇ ਜਾਣਕਾਰੀ ਵੀ ਦਿੱਤੀ । ਪ੍ਰਿੰਸੀਪਲ ਸ਼੍ਰੀਮਤੀ ਮੰਜੂ, ਐਸ. ਡੀ ਮਾਡਲ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਊਮਾ ਸ਼ਰਮਾ ਨੇ ਜੇਤੂ ਟੀਮਾਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ। ਬੱਚਿਆਂ ਵਲੋਂ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਬਾਰੇ ਜਾਗਰੂਕ ਕਰਨ ਲਈ ਪੋਸਟਰ ਵੀ ਤਿਆਰ ਕੀਤੇ । ਕਾਕਾ ਰਾਮ ਵਰਮਾ ਨੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰੇਕ ਸਕੂਲ ਨੂੰ ਆਪਣੇ ਵਿਦਿਆਰਥੀਆਂ ਦੀ ਜਾਗਰੂਕਤਾਂ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਆਵਾਜਾਈ ਨਿਯਮਾਂ ਕਾਨੂੰਨਾਂ ਦੀ ਜਾਣਕਾਰੀ ਦਿਲਵਾਉਣ ਲਈ ਜ਼ੰਗੀ ਪੱਧਰ ਤੇ ਸਹਿਯੋਗ ਕਰਨਾ ਚਾਹੀਦਾ ਹੈ ।