post

Jasbeer Singh

(Chief Editor)

Patiala News

ਟਰੇਨਿੰਗ ਅਤੇ ਮੌਕ ਡਰਿੱਲਾਂ ਰਾਹੀਂ ਬੱਚਿਆਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕੀਤਾ

post-img

ਟਰੇਨਿੰਗ ਅਤੇ ਮੌਕ ਡਰਿੱਲਾਂ ਰਾਹੀਂ ਬੱਚਿਆਂ ਨੂੰ ਆਫ਼ਤ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਵਿਖੇ ਅਚਾਨਕ ਅੱਗਾਂ ਲਗਣ ਜਾਂ ਗੈਸਾਂ ਲੀਕ ਹੋਣ ਵਾਲੀਆਂ ਆਫ਼ਤਾਵਾਂ ਸਬੰਧੀ ਜਾਣਕਾਰੀ ਦੇਣ ਲਈ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਦੀ ਅਗਵਾਈ ਹੇਠ ਮੌਕ ਡਰਿੱਲ ਕਰਵਾਈ ਗਈ। ਡਾਕਟਰ ਜਸਵਿੰਦਰ ਸਿੰਘ, ਲੈਕਚਰਾਰ ਨੇ ਬਹੁਤ ਵਧੀਆ ਸ਼ਾਨਦਾਰ ਢੰਗ ਤਰੀਕੇ ਨਾਲ ਪ੍ਰੈਕਟਿਕਲ ਮੌਕ ਡਰਿੱਲ ਕਰਵਾਈ ਜਿਸ ਦੌਰਾਨ ਅਚਾਨਕ ਸਕੂਲ ਦੀ ਘੰਟੀ ਵਜਾਈ ਗਈ ਅਤੇ ਸਾਰੇ ਵਿਦਿਆਰਥੀ, ਅਧਿਆਪਕ ਅਸੈਂਬਲੀ ਪੁਆਇੰਟ ਤੇ ਇਕਠੇ ਹੋਏ। ਹਾਜ਼ਰੀ ਲਗਾਉਣ ਮਗਰੋਂ ਪਤਾ ਲੱਗਾ ਕਿ ਤਿੰਨ ਕਲਾਸਾਂ ਦੇ ਸੱਤ ਵਿਦਿਆਰਥੀ ਕਮਰਿਆਂ ਵਿੱਚ ਅੱਗਾਂ ਜਾਂ ਗੈਸ ਵਿੱਚ ਫ਼ਸੇ ਹਨ ਤਾਂ ਵਿਦਿਆਰਥੀਆਂ ਦੀ ਟੀਮਾਂ ਨੇ ਪੀੜਤਾਂ ਨੂੰ ਰੈਸਕਿਯੂ ਕਰਕੇ, ਫ਼ਸਟ ਏਡ ਪੋਸਟ ਤੇ ਪਹੁੰਚਾਇਆ ਜਿਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੀੜਤਾਂ ਨੂੰ ਫ਼ਸਟ ਏਡ ਦਿੱਤੀ। ਅੱਗਾਂ ਬੁਝਾਉਣ ਲਈ ਅੱਗ ਬੁਝਾਉਣ ਵਾਲੇ ਸਿਲੰਡਰਾਂ ਅਤੇ ਪਾਣੀ ਰੇਤੇ ਦੀ ਵਰਤੋਂ ਕਰਕੇ, ਅੱਗਾਂ ਬੁਝਾਉਣ ਦੇ ਢੰਗ ਤਰੀਕਿਆ ਬਾਰੇ ਦਸਿਆ ਗਿਆ। ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਦੀ ਮਦਦ ਲੈਣ ਲਈ ਵਿਦਿਆਰਥੀਆਂ ਨੇ 112, 108 ਅਤੇ ਫਾਇਰ ਬ੍ਰਿਗੇਡ ਨੂੰ 0175-101 ਨੰਬਰਾਂ ਤੇ ਫੋਨ ਕਰਕੇ ਮਦਦ ਲਈ ਬੁਲਾਇਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੋਰ ਟੀਮਾਂ ਨੇ ਵੀ ਪ੍ਰਸ਼ੰਸਾਯੋਗ ਉਪਰਾਲੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਇਹ ਮੌਕ ਡਰਿੱਲ ਕਰਵਾਉਣ ਲਈ ਉਨ੍ਹਾਂ ਨੂੰ ਸ਼੍ਰੀ ਕਾਕਾ ਰਾਮ ਵਰਮਾ, ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਨੇ ਅਗਵਾਈ ਦਿੱਤੀ। ਪ੍ਰਿੰਸੀਪਲ ਨੇ ਜਸਵਿੰਦਰ ਸਿੰਘ, ਦੂਸਰੇ ਅਧਿਆਪਕਾਂ, ਸਕੂਲ ਸਿਕਿਉਰਟੀ ਗਾਰਡਾਂ ਅਤੇ ਟੀਮਾਂ ਵਜੋਂ ਰਲਕੇ ਆਪਣੇ ਆਪਣੇ ਆਫ਼ਤ ਪ੍ਰਬੰਧਨ ਫਾਇਰ ਸੇਫਟੀ ਸਿਲੰਡਰਾਂ ਅਤੇ ਪਾਣੀ ਦੀ ਵਰਤੋਂ ਕਰਕੇ ਅੱਗਾਂ ਬੁਝਾਉਣ ਲਈ ਕੀਤੇ ਯਤਨਾਂ ਲਈ ਧੰਨਵਾਦ ਕੀਤਾ।

Related Post