
ਬੱਚੇ ਹੋਣਗੇ ਸੁਰਖਿਅੱਤ ਜੇਕਰ ਮਾਪੇ ਅਧਿਆਪਕ ਕਰਨ ਸਹਿਯੋਗ- ਇੰਸਪੈਕਟਰ ਸਰਬਜੀਤ ਕੌਰ
- by Jasbeer Singh
- August 2, 2024

ਬੱਚੇ ਹੋਣਗੇ ਸੁਰਖਿਅੱਤ ਜੇਕਰ ਮਾਪੇ ਅਧਿਆਪਕ ਕਰਨ ਸਹਿਯੋਗ- ਇੰਸਪੈਕਟਰ ਸਰਬਜੀਤ ਕੌਰ ਪੰਜਾਬ ਪੁਲਿਸ ਵੱਲੋਂ ਹਮੇਸ਼ਾ ਹੀ ਲੋਕਾਂ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਹਿੱਤ ਪ੍ਰਸ਼ੰਸਾਯੋਗ ਉਪਰਾਲੇ ਕੀਤੇ ਜਾਂਦੇ ਹਨ, ਜਿਸ ਹਿੱਤ ਪੁਲਿਸ ਕਰਮਚਾਰੀ ਹਰਰੋਜ 15/20 ਘੰਟੇ, ਇਮਾਨਦਾਰੀ, ਵਫ਼ਾਦਾਰੀ ਨਾਲ ਖਿੜ੍ਹੇ ਮੱਥੇ ਡਿਊਟੀਆਂ ਕਰਦੇ ਹਨ, ਇਸ ਲਈ ਸਾਨੂੰ ਪੁਲਿਸ ਆਰਮੀ ਅਤੇ ਦੂਸਰੇ ਜਾਨਾਂ ਬਚਾਉਣ ਵਾਲਿਆ ਦਾ ਧੰਨਵਾਦ ਕਰਨਾ ਚਾਹੀਦਾ ਹੈ, ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਨੇ ਸਕੂਲ ਵਿਖੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਬਾਰੇ ਜਾਣਕਾਰੀ ਦੇਣ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਇੰਸਪੈਕਟਰ ਸਰਬਜੀਤ ਕੌਰ, ਏ ਐਸ ਆਈ ਸ਼੍ਰੀ ਰਾਮ ਸ਼ਰਨ ਅਤੇ ਫ਼ਸਟ ਏਡ,ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਕੋਈ ਵੀ ਵਿਦਿਆਰਥੀ ਅਤੇ ਨਾਗਰਿਕ ਲਾਇਸੰਸ, ਬੀਮਾ, ਆਰ ਸੀ ਅਤੇ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਵ੍ਹੀਕਲ ਨਾ ਚਲਾਉਣ, ਨਹੀਂ ਤਾਂ ਕਾਨੂੰਨਾਂ ਅਨੁਸਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਜ਼ਾਵਾਂ ਅਤੇ ਜ਼ੁਰਮਾਨੇ ਲੱਗਣਗੇ ਅਤੇ ਵ੍ਹੀਕਲ ਬੰਦ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 16 ਸਾਲਾਂ ਤੋਂ ਵੱਧ ਉਮਰ ਦੇ ਵਿਦਿਆਰਥੀ ਆਪਣੇ ਲਈ ਲਰਨਿੰਗ ਲਾਇਸੰਸ ਬਨਣਾ ਸਕਦੇ ਹਨ ਅਤੇ ਉਹ ਹੈਲਮਟ ਜਾਂ ਪੱਗੜੀ ਬੰਨਕੇ 50 ਸੀ ਸੀ ਤੱਕ ਹਾਉਸ ਪਵਰ ਦੀ ਵ੍ਹੀਕਲ ਚਲਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲਰਨਿੰਗ ਲਾਇਸੰਸ ਲੈਕੇ ਮੋਟਰਸਾਈਕਲ ਸਕੂਟਰ ਕਾਰਾਂ ਨਹੀਂ ਚਲਾ ਸਕਦੇ। ਉਨ੍ਹਾਂ ਨੇ ਸੜਕਾਂ ਤੇ ਚਲਦੇ ਹੋਏ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਆਵਾਜਾਈ ਚਿੰਨਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਦੱਸਿਆ ਕਿ ਸੜਕਾਂ, ਘਰ ਮਹੱਲੇ, ਸੰਸਥਾਵਾਂ ਵਿਖੇ ਜੇਕਰ ਕੋਈ ਵਿਦਿਆਰਥੀ, ਅਧਿਆਪਕ, ਨਾਗਰਿਕ, ਪੀੜਤਾਂ ਬੇਹੋਸ਼ ਜਾਂ ਜ਼ਖ਼ਮੀ ਨੂੰ ਫ਼ਸਟ ਏਡ ਦੇਕੇ ਹਸਪਤਾਲ ਪਹੁੰਚਾਉਣ ਲਈ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਸਨਮਾਨਿਤ ਕੀਤਾ ਜਾਵੇਗਾ। ਡਾਕਟਰ ਜਸਵਿੰਦਰ ਸਿੰਘ ਲੈਕਚਰਾਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਜਾਗਰੂਕਤਾ, ਸਖ਼ਤੀ ਅਤੇ ਪੁਲਿਸ ਪਬਲਿਕ, ਮਾਪਿਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਾਦਸਿਆਂ ਨਸ਼ਿਆਂ ਅਪਰਾਧਾਂ ਤੋਂ ਬਚਾਇਆ ਜਾ ਸਕਦਾ ਹੈ, ਸਕੂਲ ਵਲੋਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵ੍ਹੀਕਲ ਚਲਾਉਣਾ ਸਿਖਾਉਂਣਾ ਅਤੇ ਲੈਕੇ ਦੇਣਾਂ ਬੰਦ ਕਰਨਾ ਚਾਹੀਦਾ ਹੈ ।ਸਕੂਲ ਦੇ ਸਿਕਿਉਰਟੀ ਗਾਰਡਾਂ ਵਲੋਂ ਵੀ ਇਸ ਮਿਸ਼ਨ ਦੀ ਸਫਲਤਾ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.