ਚਿਰਾਗ ਪਾਸਵਾਨ ਨੇ ਕੀਤੀ ਸਮੁੱਚੇ ਦੇਸ਼ ਵਿਚ ਜਾਤੀਗਤ ਜਣਗਣਨਾ ਦੀ ਵਕਾਲਤ
- by Jasbeer Singh
- July 20, 2024
ਚਿਰਾਗ ਪਾਸਵਾਨ ਨੇ ਕੀਤੀ ਸਮੁੱਚੇ ਦੇਸ਼ ਵਿਚ ਜਾਤੀਗਤ ਜਣਗਣਨਾ ਦੀ ਵਕਾਲਤ ਨਵੀਂ ਦਿੱਲੀ, 20 ਜੁਲਾਈ : ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਪੂਰੇ ਦੇਸ਼ ’ਚ ਜਾਤੀਗਤ ਜਨਗਣਨਾ ਦੀ ਵਕਾਲਤ ਕੀਤੀ ਹੈ ਪਰ ਉਨ੍ਹਾਂ ਇਸ ਦੇ ਅੰਕੜੇ ਜਨਤਕ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਅੰਕੜੇ ਜਨਤਕ ਹੋਣ ਨਾਲ ਸਮਾਜ ’ਚ ਵੰਡੀਆਂ ਪੈ ਸਕਦੀਆਂ ਹਨ। ਚਿਰਾਗ ਨੇ ਇਹ ਵੀ ਕਿਹਾ ਕਿ ਹੁਕਮਰਾਨ ਐੱਨਡੀਏ ’ਚ ਇਕੱਠਿਆਂ ਚੋਣਾਂ ਕਰਾਉਣ ਅਤੇ ਸਾਂਝੇ ਸਿਵਲ ਕੋਡ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਖ਼ਬਰ ਏਜੰਸੀ ਪੀਟੀਆਈ ਦੇ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਾਂਝੇ ਸਿਵਲ ਕੋਡ ਬਾਰੇ ਆਪਣੀ ਚਿੰਤਾ ਜਤਾਈ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਅੱਗੇ ਖਰੜਾ ਨਹੀਂ ਆਵੇਗਾ, ਉਹ ਉਸ ’ਤੇ ਆਪਣੀ ਰਾਏ ਨਹੀਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਵੱਖ ਵੱਖ ਭਾਸ਼ਾਵਾਂ ਅਤੇ ਸੱਭਿਆਚਾਰ ਹਨ ਅਤੇ ਸਾਰਿਆਂ ਨੂੰ ਇਕ ਛੱਤ ਹੇਠਾਂ ਕਿਵੇਂ ਲਿਆਂਦਾ ਜਾ ਸਕਦਾ ਹੈ। ਉਂਜ ਉਨ੍ਹਾਂ ਦੀ ਪਾਰਟੀ ‘ਇਕ ਰਾਸ਼ਟਰ, ਇਕ ਚੋਣ’ ਕਰਾਉਣ ਦੇ ਪੱਖ ’ਚ ਹੈ।
