ਥਾਣਾ ਸਿਵਲ ਲਾਈਨ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਪਟਿਆਲਾ, 24 ਜੁਲਾਈ () : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਅਸ਼ਵਨੀ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਮਹਿੰਦਰਾ ਕੰਪਲੈਕਸ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 420, 120 ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸਨੇ ਆਨਲਾਈਨ ਵੈਸ਼ਨੂੰ ਦੇਵੀ ਮਾਤਾ ਮੰਦਰ ਜਾਣ ਲਈ ਏਅਰ ਟਿਕਟ ਬੁੱਕ ਕਰਨ ਦੀ ਕੋਸਿ਼ਸ ਼ ਕੀਤੀ ਸੀ ਪਰ ਟਿਕਟ ਬੁੱਕ ਨਾ ਹੋਣ ਦੀ ਸੂਰਤ ਵਿਚ ਉਸਨੂੰ 5 ਅਪੈ੍ਰਲ 2023 ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਵੈਸ਼ਨੂ ਦੇਵੀ ਸ਼ਰਾਈਨ ਬੋਰਡ ਦਾ ਕਰਮਚਾਰੀ ਦੱਸ ਕੇ ਟਿਕਟ ਬੁੱਕ ਕਰਵਾਉਣ ਦਾ ਝਾਂਸਾ ਦੇ ਕੇ 43 ਹਜ਼ਾਰ 960 ਰੁਪਏ ਆਪਣੇ ਖਾਤੇ ਿਵਚ ਪੁਆ ਕੇ ਧੋਖਾਧੜੀ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
