
ਥਾਣਾ ਭਾਦਸੋਂ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਠੱਗੀ ਮਾਰਨ ਦੇ ਦੋਸ਼ ਕੇਸ ਦਰਜ
- by Jasbeer Singh
- July 24, 2024

ਥਾਣਾ ਭਾਦਸੋਂ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਠੱਗੀ ਮਾਰਨ ਦੇ ਦੋਸ਼ ਕੇਸ ਦਰਜ ਭਾਦਸੋਂ, 24 ਜੁਲਾਈ (ਅਵਤਾਰ) : ਥਾਣਾ ਭਾਦਸੋਂ ਦੀ ਪੁਲਸ ਨੇ ਸਿ਼ਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡਕੌਂਦਾ ਥਾਣਾ ਭਾਦਸੋਂ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 420, 120 ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰ. 310 ਬਲਾਕ-ਸੀ ਰਤਨ ਨਗਰ ਪਟਿ, ਭੁਪਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਝੰਬੋਖੇੜੀ ਜਿਲਾ ਪਟਿਆਲਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸਨੂੰ ਅਤੇ ਸਤਨਾਮ ਸਿੰਘ ਵਾਸੀ ਸੁੱਧੇਵਾਲ, ਬਲਵਿੰਦਰ ਸਿੰਘ ਵਾਸੀ ਅੰਨਿਆ ਜਿ਼ਲਾ ਫਤਿਹਗੜ੍ਹ ਸਾਹਿਬ ਅਤੇ ਜਗਤਾਰ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੂੰ ਬੈਂਕ ਦੀਆਂ ਰਿਕਵਰ ਕੀਤੀਆਂ ਹੋਈਆਂ ਕੰਬਾਇਨ ਮਸ਼ੀਨਾਂ ਮੱਧ ਪ੍ਰਦੇਸ਼ ਵਿਚੋਂ ਦੁਆਉਣ ਦਾ ਝਾਂਸਾ ਦੇ ਕੇ ਉਸ ਤੋਂ ਅਤੇ ਹੋਰਨਾਂ ਕੋਲੋਂ ਕੁੱਲ 6 ਲੱਖ 34 ਹਜ਼ਾਰ 500 ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।