

ਥਾਣਾ ਸਿਵਲ ਲਾਈਨ ਨੇ ਕੀਤਾ ਦੋ ਵਿਰੁੱਧ ਕੇਸ ਦਰਜ ਪਟਿਆਲਾ, 16 ਜੁਲਾਈ () : ਥਾਣਾ ਕ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 304 (2), 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।ਜਿਹੜੇ ਦੋਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਜੈ ਕੁਮਾਰ ਪੁੱਤਰ ਸੁਦੇਸ਼ ਕੁਮਾਰ ਵਾਸੀ ਪਿੰਡ ਘੰਡੋਲੀ ਜਿ਼ਲਾ ਮੋਹਾਲੀ ਹਾਲ ਕਿਰਾਏਦਾਰ ਏਵਨ ਕਾਲੋਨੀ ਨਾਭਾ ਅਤੇ ਜਸਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪ੍ਰੇਮ ਨਗਰ ਬੌੜਾਂ ਗੇਟ ਨਾਭਾ ਸ਼ਾਮਲ ਹਨ। ਪੁਲਸ ਮੁਤਾਬਿਕ ਏ. ਐਸ. ਆਈ. ਪਵਨ ਕੁਮਾਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਫੁਆਰਾ ਚੌਂਕ ਪਟਿਆਲਾ ਕੋਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਦੋਵੇਂ ਵਿਅਕਤੀ ਬਿਨਾਂ ਨੰਬਰੀ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਵਿਚ ਸੋਨੇ ਦੀਆਂ ਚੈਨਾਂ ਖੋਹ ਕਰਨ ਦੇ ਆਦੀ ਹਨ ਅਤੇ ਇਸ ਵੇਲੇ ਨਹਿਰੀ ਵਿਭਾਗ ਪਟਿਆਲਾ ਦੀ ਸੜਕ ਤੇ ਮੋਟਰਸਾਈਕਲ ਸਮੇਤ ਬੈਠੇ ਹਨ, ਜਿਸ ਤੇਜਦੋਂ ਦੋਹਾਂ ਤੇ ਰੇਡ ਕੀਤੀ ਗਈ ਤਾ ਉਨ੍ਹਾਂ ਕੋਲੋਂ ਡੇਢ ਤੋਲੇ ਸੋਨਾ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।