
ਥਾਣਾ ਸਿਵਲ ਲਾਈਨ ਨੇ ਕੀਤਾ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪੰਜ ਛੇ ਵਿਅਕਤੀਆਂ ਵਿਰੁੱਧ ਕੇ
- by Jasbeer Singh
- March 28, 2025

ਥਾਣਾ ਸਿਵਲ ਲਾਈਨ ਨੇ ਕੀਤਾ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪੰਜ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਪਟਿਆਲਾ, 28 ਮਾਰਚ : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਪੰਜ ਛੇ ਅਣਪਛਾਤੇ ਵਿਅਕਤੀਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਧਾਰਾ 126 (2), 115 (2), 351 (2), 191 (2), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅੱਜੂ ਪੁੱਤਰ ਪਿੰਟੂ ਵਾਸੀ ਮਕਾਨ ਨੰ. 426 ਬਾਜਵਾ ਕਲੋਨੀ ਪਟਿ, ਲਖਵਿੰਦਰ ਸਿੰਘ ਪੁੱਤਰ ਮਾਰਸ਼ਲ ਵਾਸੀ ਮਕਾਨ ਨੰ. 105 ਗਲੀ ਨੰ. 3 ਗਰੀਨ ਪਾਰਕ ਕਲੋਨੀ ਪਟਿ, ਯੂਸਫ ਪੁੱਤਰ ਮਨਸੂਰ ਅਲੀ ਵਾਸੀ ਮਕਾਨ ਨੰ. 21 ਅਜਾਦ ਨਗਰ ਪਟਿ. ਅਤੇ 2/3 ਨਾ-ਮਾਲੂਮ ਵਿਅਕਤੀ ਸ਼ਾਮਲ ਹਨ। ਪੁਲਸ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਆਦਿਤਆ ਪੁੱਤਰ ਅਨਿਲ ਕੁਮਾਰ ਵਾਸੀ ਸੁਖਰਾਮ ਕਾਲੋਨੀ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ ਜਦੋਂ ਉਹ ਪੇਪਰ ਦੇਣ ਲਈ ਸਿਵਲ ਲਾਈਨ ਪਟਿਆਲਾ ਸਕੂਲ ਵਿਖੇ ਗਿਆ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਸਕੂਲ ਦੇ ਬਾਹਰ ਘੇਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।