
ਦਸਵੀਂਂ ਦੇ ਨਤੀਜੇ : ਕੁੜੀਆਂ ਦੀ ਸਰਦਾਰੀ : ਪਲੇਵੇ ਸਕੂਲ ਦੀ ਏਜਲ ਨੇ 98.31 ਫੀਸਦੀ ਅੰਕ ਲੈ ਕੇ ਕੀਤਾ ਟਾਪ
- by Jasbeer Singh
- May 17, 2025

ਦਸਵੀਂਂ ਦੇ ਨਤੀਜੇ : ਕੁੜੀਆਂ ਦੀ ਸਰਦਾਰੀ : ਪਲੇਵੇ ਸਕੂਲ ਦੀ ਏਜਲ ਨੇ 98.31 ਫੀਸਦੀ ਅੰਕ ਲੈ ਕੇ ਕੀਤਾ ਟਾਪ - ਹਿਮਾਨੀ ਦੂਸਰੇ 'ਤੇ, ਗੁਰਤੇਜ ਅਤੇ ਮਹਿਕਪ੍ਰੀਤ ਤੀਸਰੇ ਸਥਾਨ 'ਤੇ ਰਹੇ - ਜਿਲੇ ਦੇ 16 ਵਿਦਿਆਰਥੀ ਪੰਜਾਬ ਦੀ ਮੈਰਿਟ 'ਚ ਜਿਨਾ ਵਿਚੋ 15 ਹਨ ਕੁੜੀਆਂ - ਜ਼ਿਲ੍ਹੇ ਦੇ 18627 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 17807 ਵਿਦਿਆਰਥੀ ਪਾਸ ਹੋਏ ਪਟਿਆਲਾ : ਪੰਜਾਬ ਸਕੂਲ ਸਿਖਿਆ ਬੋਰਡ ਦੇ ਅੱਜ ਆਏ 10ਵੀਂ ਦੇ ਨਤੀਜਿਆਂ ਵਿਚ ਇਕ ਵਾਰ ਫਿਰ ਸ਼ਹਿਰ ਦੇ ਨਾਮੀ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਏਜਲ ਗੁਪਤਾ ਨੇ ਏਜਲ ਗੁਪਤਾ ਨੇ 650 ਵਿਚੋ 639 ਹਾਸਲ ਕਰਕੇ (98.31 ਫੀਸਦੀ) ਪਟਿਆਲਾ ਜਿਲੇ ਵਿਚੋ ਟਾਪ ਕੀਤਾ ਹੈ। ਇਸੇ ਤਰਾਂ ਹਿਮਾਨੀ ਦੂਸਰੇ 'ਤੇ ਅਤੇ ਗੁਰਤੇਜ, ਮਹਿਕਪ੍ਰੀਤ ਤੀਸਰੇ ਸਥਾਨ 'ਤੇ ਰਹੇ ਹਨ। 10ਵੀਂ ਜਮਾਤ ਦੇ ਨਤੀਜੇ ਵਿੱਚ ਇਕ ਵਾਰ ਫਿਰ ਤੋਂ ਕੁੜੀਆਂ ਨੇ ਬਾਜੀ ਮਾਰੀ ਹੈ। ਪਟਿਆਲਾ ਜਿਲ੍ਹੇ ਵਿਚੋਂ ਕੁੜੀਆਂ ਨੇ 16 ਵਿਚੋਂ 15 ਲੜਕੀਆਂ ਨੇ ਸੂਬੇ ਦੀ ਮੈਰਿਟ 'ਚ ਨਾਮ ਦਰਜ ਕਰਵਾਇਆ ਹੈ ਤੇ ਕੇਵਲ 1 ਲੜਕਾ ਹੀ ਮੈਰਿਟ 'ਚ ਆਇਆ ਹੈ । ਜਿਲ੍ਹੇ ਦਾ ਨਤੀਜਾ 95.60 ਫੀਸਦੀ ਰਿਹਾ ਹੈ ਤੇ ਸੂਬੇ ਦੀ ਮੈਰਿਟ ਵਿੱਚ13ਵਾਂ ਰੈਂਕ ਰਿਹਾ ਹੈ। ਜ਼ਿਲ੍ਹੇ ਦੇ 18627 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 17807 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ 'ਚ ਵੀ ਪ੍ਰਈਵੇਟ ਸਕੂਲਾਂ ਦੀ ਝੰਡੀ ਰਹੀ ਹੈ। 16 ਵਿਦਿਆਰਥੀਆਂ ਵਿਚੋਂ 11 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਮੋਹਰੀ ਰਹੇ ਹਨ। ਸਕੂਲਾਂ ਵਿੱਚ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਖੁਸ਼ੀ ਮਨਾਈ। ਪਲੇਵੇ ਸਕੂਲ ਦੇ ਵਿਦਿਆਰਥੀ ਚੰਗੇ ਪ੍ਰਦਰਸ਼ਨ ਤੋਂ ਬਾਅਦ ਖੁਸ਼ੀ ਦੇ ਰੌਂਅ ਵਿਚ ਨਜਰ ਆ ਰਹੇ ਹਨ।