ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਪੰਜਾਬ ਤੀਜਾ ਅਤੇ ਚੌਥਾ ਦਰਜਾ ਮੁਲਾਜਮਾਂ ਨੇ ਸ਼ਹੀਦ ਉੱਧਮ ਸਿੰਘ ਨੂੰ ਸਿਜਦਾ ਕੀਤਾ — ਦਰਸ਼ਨ ਲੁਬਾਣਾ ਪਟਿਆਲਾ 01 ਅਗਸਤ : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਤੇ ਤੀਜਾ ਦਰਜਾ ਮੁਲਾਜਮਾਂ ਨੇ ਜਥੇਬੰਦੀ ਦੇ ਦਫਤਰ ਰਾਜਪੁਰਾ ਕਾਲੋਨੀ ਵਿਖੇ ਸ਼ਹੀਦ ਉੱਧਮ ਸਿੰਘ ਨੂੰ ਸਿਜਦਾ ਕੀਤਾ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਭਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਆਪ ਸਰਕਾਰ ਵਲੋਂ ਸ਼ਹੀਦੀ ਦਿਹਾੜੇ ਦੀ ਛੁੱਟੀ ਪੂਰੇ ਸੂਬੇ ਵਿੱਚ ਨਾ ਕਰਨ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਮ ਦੇ ਕੇ ਸ਼ਹੀਦਾਂ ਦੇ ਨਾਮ ਤੇ ਸਤਾ ਵਿੱਚ ਆਈ ਸਰਕਾਰ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਭੁੱਲ ਚੁੱਕੀ ਹੈ। ਇਸ ਮੌਕੇ ਤੇ ਜ਼ੋ ਵੱਖ—ਵੱਖ ਪ੍ਰਮੁੱਖ ਆਗੂ ਮੌਜੂਦ ਸਨ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਰਾਹੀਂ, ਸਵਰਨ ਸਿੰਘ ਬੰਗਾ, ਦਰਸ਼ਨ ਸਿੰਘ ਘੱਗਾ, ਰਾਮ ਲਾਲ ਰਾਮਾ, ਨਾਰੰਗ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਸੁਰਜ ਪਾਲ ਯਾਦਵ, ਸ਼ਿਵ ਚਰਨ, ਕਮਲਜੀਤ ਸਿੰਘ, ਇੰਦਰਪਾਲ ਵਾਲੀਆ, ਪ੍ਰਕਾਸ਼ ਸਿੰਘ ਲੁਬਾਣਾ, ਸੁਨੀਲ ਦੱਤ, ਰਾਜਿੰਦਰ ਕੁਮਾਰ, ਲਖਵੀਰ ਸਿੰਘ ਲੱਕੀ, ਹਰਦੀਪ ਸਿੰਘ, ਅਮਰੀਕ ਸਿੰਘ, ਲਖਵੀਰ ਸਿੰਘ, ਰਾਜੇਸ਼ ਕੁਮਾਰ, ਰਾਕੇਸ਼ ਕਲਿਆਣ, ਕਿਰਨਪਾਲ, ਅਰੁਣ ਕੁਮਾਰ, ਦਿਆ ਸ਼ੰਕਰ, ਜੁਗਨੂੰ ਸਹੋਤਾ, ਸਤਿਅ ਨਰਾਇਣ ਗੋਨੀ ਆਦਿ ਹਾਜਰ ਸਨ। ਇਸ ਮੌਕੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਦੀ ਜਿਲਾ ਕਾਨਫਰੰਸ ਮਿਤੀ 09 ਅਗਸਤ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ।
