post

Jasbeer Singh

(Chief Editor)

Patiala News

ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਬ ਕਮੇਟੀ ਸਿੱਖਿਆ ਵਿਭਾਗ ਪਟਿਆਲਾ ਦੀ ਇਕ ਜਰੂਰੀ ਮੀਟਿੰਗ ਆਯੋਜਿਤ

post-img

ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਬ ਕਮੇਟੀ ਸਿੱਖਿਆ ਵਿਭਾਗ ਪਟਿਆਲਾ ਦੀ ਇਕ ਜਰੂਰੀ ਮੀਟਿੰਗ ਆਯੋਜਿਤ ਪਟਿਆਲਾ, 8 ਜੁਲਾਈ () : ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਬ ਕਮੇਟੀ ਸਿੱਖਿਆ ਵਿਭਾਗ ਪਟਿਆਲਾ ਦੀ ਇਕ ਜਰੂਰੀ ਮੀਟਿੰਗ ਸਦੀ ਗਈ ਇਹ ਮੀਟਿੰਗ ਮਿਤੀ 07-07-2024 ਨੂੰ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਇਕ ਅਹਿਮ ਫੈਸਲਾ ਲਿੱਤਾ ਗਿਆ ਕਿ ਸਤਿਕਾਰਯੋਗ ਸਾਥੀ ਦਰਸ਼ਨ ਸਿੰਘ ਲੁਬਾਣਾ ਜੀ ਨੂੰ ਪੰਜਵੀਂ ਵਾਰ ਪੰਜਾਬ ਦੇ ਪ੍ਰਧਾਨ ਬਣਨ ਤੇ ਉਹਨਾ ਨੂੰ ਸਨਮਾਨਿਤ ਕੀਤਾ ਜਾਵੇ ਇਹ ਫੈਸਲਾ ਸਾਰੇ ਸਾਥੀਆਂ ਨੇ ਪ੍ਰਵਾਨ ਕੀਤਾ ਅਤੇ ਇਸ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਨੇ ਕਿਹਾ ਕਿ ਮਾਨ ਸਾਬ ਦੀ ਸਰਕਾਰ ਮੁਲਾਜ਼ਮ ਮਜਦੂਰਾਂ ਨੂੰ ਅਖੋ ਔਲਾ ਕਰ ਰਹੀ ਹੈ ਅਪਣੇ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ ਸਿੱਖਿਆ ਵਿਭਾਗ ਵਿੱਚ ਪਿਛਲੇ 25-30 ਸਾਲਾਂ ਤੋਂ ਕੰਮ ਕਰ ਰਹੇ ਪਾਰਟ ਟਾਇਮ ਕਾਮੇ ਫੰਡ ਕਾਮੇ ਮਿਡ ਡੇ ਮੀਲ ਕਾਮੇ ਵੀ ਜਿਕਰਯੋਗ ਹੈ ਕਿ ਮਿਡ ਡੇਅ ਮੀਲ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਮਿਡ ਡੇਅ ਮੀਲ ਵਰਕਰਾਂ ਨੂੰ ਸੀ.ਲੀਵ ਛੁੱਟੀ ਅਤੇ ਜਨੇਪਾ ਛੁੱਟੀ ਵਰਕਰਾਂ ਨੂੰ ਵਰਦੀਆਂ ਠੰਡੀਆਂ ਅਤੇ ਗਰਮ ਦਿੱਤੀਆਂ ਜਾਣ। ਓਥੇ ਹੀ ਸਰਕਾਰ ਨੇ ਰਾਜ ਦੇ ਤਕਰੀਬਨ 8200 ਸਕੂਲਾਂ ਵਿੱਚ ਆਪ ਸਰਕਾਰ ਵੱਲੋਂ 11-08-2023 ਨੂੰ ਇੱਕ ਪੱਤਰ ਤੇ ਆਦੇਸ਼ ਜਾਰੀ ਕਰਕੇ ਸਫਾਈ ਸੇਵਕ ਦੀ ਭਰਤੀ 3000/- ਰੁਪਏ ਪ੍ਰਤੀ ਮਹੀਨਾ ਤੇ ਚੌਂਕੀਦਾਰ ਦੀ ਭਰਤੀ 5000/- ਰੁਪਏ ਪ੍ਰਤੀ ਮਹੀਨਾ ਕਰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖਿਆ ਦਫਤਰ ਵਿਖੇ ਬੀਤੇ ਦਿਨੀ ਇਸ ਦਾ ਵਿਰੋਧ ਜਾਰੀ ਰੱਖਿਆ ਤੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਮੁਤਾਬਿਕ ਘੱਟੋ ਘੱਟੋ ਉਜਾਰਤਾਂ ਤੋਂ ਘੱਟ ਕਿਰਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ । ਪਰੰਤੂ ਆਪ ਸਰਕਾਰ ਨੇ ਇੱਕ ਸਮਾਜ ਦੇ ਵਿੱਚੋਂ ਨਿਗੁਣੀਆਂ ਉਜਾਰਤਾਂ ਤੇ ਭਰਤੀ ਕਰਨ ਦਾ ਪ੍ਰਮਾਣ ਜਾਰੀ ਕਰਕੇ ਉਹਨਾ ਨੂੰ ਆਰਥਿਕ ਤੌਰ ਤੇ ਇਸ ਮਹਿੰਗਾਈ ਵਿੱਚ ਕਮਜੋਰ ਕੀਤਾ ਜਾ ਰਿਹਾ ਹੈ। ਸਕੂਲਾਂ ਵਿੱਚ ਪਈਆਂ ਖਾਲੀ ਹਜਾਰਾਂ ਅਸਾਮੀਆਂ ਨੂੰ ਭਰਿਆ ਜਾਵੇ।

Related Post