post

Jasbeer Singh

(Chief Editor)

Patiala News

ਦੀ ਕਲਾਸ ਫੋਰਥ ਗੌ ਇੰਪਲਾਈਜ਼ ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਪਟਿਆਲਾ ਕਰ ਰਹੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱ

post-img

ਦੀ ਕਲਾਸ ਫੋਰਥ ਗੌ ਇੰਪਲਾਈਜ਼ ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਪਟਿਆਲਾ ਕਰ ਰਹੀ ਹੈ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹਾਂ ਨਾ ਮਿਲਣ ਕਰਕੇ ਸੰਘਰਸ਼ ਪਟਿਆਲਾ, 10 ਜੁਲਾਈ : ਦੀ ਕਲਾਸ ਫੋਰਥ ਗੌ ਇੰਪਲਾਈਜ਼ ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਯੂਨੀਅਨ ਮੈਡੀਕਲ ਕਾਲਜ ਪਟਿਆਲਾ ਜੋ ਕਈ ਦਿਨਾਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਸੰਘਰਸ਼ ਕਰ ਰਹੀ ਹੈ ਦੇ ਆਗੂਆਂ ਨੇ ਕਿਹਾ ਕਿ ਸੰਘਰਸ਼ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਕੋਈ ਵੀ ਭਰੋਸਾ ਤੱਕ ਨਹੀਂ ਦਿੱਤਾ ਗਿਆ, ਜਿਸਦੇ ਚਲਦਿਆਂ ਉਕਤ ਮਾਮਲਾ ਜਥੇਬੰਦੀਆਂ ਵਲੋਂ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਨੂੰ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਜੇਕਰ 15 ਜੁਲਾਈ ਤੱਕ ਤਨਖਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ ਮਜਬੂਰਨ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਮੈਡੀਕਲ ਕਾਲਜ ਪਟਿਆਲਾ ਦੇ ਸਾਰੇ ਮੁਲਾਜ਼ਮਾਂ ਵਲੋ. ਦਫਤਰ ਮੈਡੀਕਲ ਸੁਪਰਡੈਂਟ ਪਟਿਆਲਾ ਅਤੇ ਦਫਤਰ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਵਜੋਂ ਨਿਕਲਣ ਵਾਲੇ ਸਮੁੱਚੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਵਿਭਾਗ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਿਚ ਸ਼ਾਮਲ ਹੋਏ ਆਗੂਆਂ ਵਿਚ ਪ੍ਰਧਾਨ ਰਾਜੇਸ਼ ਕੁਮਾਰ (ਗੋਲੂ) ਰਾਜਿੰਦਰਾ ਹਸਪਤਾਲ ਪਟਿਆਲਾ, ਪ੍ਰਧਾਨ ਅਰੁਣ ਕੁਮਾਰ ਮੈਡੀਕਲ ਕਾਲਜ ਪਟਿਆਲਾ, ਪ੍ਰਧਾਨ ਜੁਝਾਰ ਸਿੰਘ ਮਾਨ ਨਰਸਿੰਗ ਐਸ਼ੋਸੀਏਸ਼ਨ, ਮੀਤ ਪ੍ਰਧਾਨ ਗੀਤਾ, ਮੀਤ ਪ੍ਰਧਾਨ ਹੈਪੀ, ਸਤਨਾਮ ਸਿੰਘ, ਸੱਕਤਰ ਮਹਿੰਦਰ ਸਿੰਘ ਸਿੱਧੂ, ਖਜ਼ਾਨਚੀ ਪ੍ਰੇਮੀ ਅਨਿਲ ਕੁਮਾਰ, ਮੈਂਬਰ ਰਾਮੂ, ਨੀਤੂ ਸ਼ਾਮਲ ਹਨ।

Related Post