post

Jasbeer Singh

(Chief Editor)

National

ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ `ਚ 1745 ਕਰੋੜ ਦੀ ਕੋਕੀਨ ਕੀਤੀ ਗਈ ਜ਼ਬਤ

post-img

ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ `ਚ 1745 ਕਰੋੜ ਦੀ ਕੋਕੀਨ ਕੀਤੀ ਗਈ ਜ਼ਬਤ ਨਵੀਂ ਦਿੱਲੀ, 2 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਐਨ. ਸੀ. ਬੀ. ਵਲੋਂ ਇਕ ਮੁਹਿੰਮ ਦੌਰਾਨ 1745 ਕਰੋੜ ਦੀ ਕੋਕੀਨ ਜ਼ਬਤ ਕੀਤੀ ਗਈ ਹੈ। ਡਰੱਗ ਗਿਰੋਹਾਂ ਨੂੰ ਕੁਚਲ ਦਿੱਤਾ ਜਾਵੇਗਾ : ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਮੁੰਬਈ ਵਿਚ 1,745 ਕਰੋੜ ਰੁਪਏ ਦੀ ਕੀਮਤ ਵਾਲੀ ਉੱਚ ਗੁਣਵੱਤਾ ਵਾਲੀ 349 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਨਸ਼ਾ ਸਮੱਗਲਿੰਗ ਨਾਲ ਜੁੜੇ ਇਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅਸੀਂ ਨਸ਼ਾ ਸਮੱਗਲਰਾਂ ਦੇ ਗਿਰੋਹਾਂ ਨੂੰ ਬੇਰਹਿਮੀ ਨਾਲ ਕੁਚਲਣ ਲਈ ਦ੍ਰਿੜ ਸੰਕਲਪ ਹਾਂ । ਏਜੰਸੀ ਨੇ ਕੀਤਾ ਵੱਡੇ ਨੈਟਵਰਕ ਨੂੰ ਤਬਾਹ ਉਨ੍ਹਾਂ ਕਿਹਾ ਕਿ ਇਹ ਹੇਠਲੇ ਪੱਧਰ ਤੋਂ ਲੈ ਕੇ ਉੱਚ ਪੱਧਰ ਤੱਕ ਦੀ ਰਣਨੀਤੀ ਦੀ ਇਕ ਉੱਤਮ ਮਿਸਾਲ ਹੈ, ਜਿਸ ਵਿਚ ਏਜੰਸੀ ਨੇ ਇਕ ਛੋਟੀ ਜਿਹੀ ਖੇਪ ਦਾ ਪਤਾ ਲਗਾ ਕੇ ਇਕ ਵੱਡੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ । ਇਸ ਇਤਿਹਾਸਕ ਸਫ਼ਲਤਾ ਲਈ ਐੱਨ. ਸੀ. ਬੀ. ਟੀਮ ਨੂੰ ਵਧਾਈ ਦਿੱਤੀ। ਇਹ ਜ਼ਬਤੀ ਅੰਤਰਰਾਸ਼ਟਰੀ ਅੱਤਵਾਦੀ ਦਾਊਦ ਇਬਰਾਹਿਮ ਦੇ ਸਾਥੀ ਅਤੇ ਨਸ਼ਾ ਸਮੱਗਲਰ ਸਲੀਮ ਡੋਲਾ ਨੂੰ ਤੁਰਕੀ ਤੋਂ ਭਾਰਤ ਲਿਆਉਣ ਦੇ ਕੁਝ ਦਿਨਾਂ ਬਾਅਦ ਹੋਈ ਹੈ ।

Related Post

Instagram