post

Jasbeer Singh

(Chief Editor)

Patiala News

ਸਕੂਲ ਆਫ ਐਮੀਨੈਸ ਮੰਡੋਰ ਵਿਖੇ ਜ਼ੋਨਲ ਟੂਰਨਾਮੈਂਟ ਦੀ ਸ਼ੁਰੂਆਤ

post-img

ਸਕੂਲ ਆਫ ਐਮੀਨੈਸ ਮੰਡੋਰ ਵਿਖੇ ਜ਼ੋਨਲ ਟੂਰਨਾਮੈਂਟ ਦੀ ਸ਼ੁਰੂਆਤ ਨਾਭਾ, 30 ਜੁਲਾਈ () : ਸਕੂਲ ਸਿੱਖਿਆ ਵਿਭਾਗ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਜਿ਼ਲਾ ਸਿੱਖਿਆ ਅਫ਼ਸਰ (ਸ) ਪਟਿਆਲਾ ਸੰਜੀਵ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਮੰਡੌਰ ਵਿਖੇ ਫੁੱਟਬਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਜਿਸਦਾ ਉਦਘਾਟਨ ਸਕੂਲ ਪਿ੍ਰੰਸੀਪਲ ਜਸਪਾਲ ਸਿੰਘ ਸਟੇਟ ਐਵਾਰਡੀ ਵਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਭਾ ਜੋਨ ਦੇ ਜੋਨਲ ਸਕੱਤਰ ਬਲਜੀਤ ਸਿੰਘ ਧਾਰੋਕੀ ਨੇ ਦੱਸਿਆ ਕਿ ਮੰਡੌਰ ਸਕੂਲ ਵਿਖੇ ਹਰ ਸਾਲ ਫੁੱਟਬਾਲ, ਹੈਂਡਬਾਲ, ਕੁਸ਼ਤੀਆਂ ਦੇ ਮੁਕਾਬਲੇ ਬਹੁਤ ਵਧੀਆ ਤਰੀਕੇ ਨਾਲ ਕਰਵਾਏ ਜਾਂਦੇ ਹਨ। ਇਸ ਸਬੰਧੀ ਪ੍ਰਬੰਧਾਂ ਦੀ ਜਿੰਮੇਵਾਰੀ ਮੱਖਣ ਸਿੰਘ, ਲੈਕਚਰਾਰ ਸਰੀਰਕ ਸਿੱਖਿਆ ਸ. ਸ. ਸ. ਸ. ਸੌਜਾ ਅਤੇ ਮਨਪ੍ਰੀਤ ਸਿੰਘ ਲੈਕਚਰਾਰ ਸਰੀਰਕ ਸਿੰਘ ਮੰਡੌਰ, ਸ਼੍ਰੀਮਤੀ ਅੰਜੂ ਪਾਂਡੇ ਡੀ. ਪੀ. ਆਈ ਵਲੋਂ ਕੀਤੀ ਜਾਂਦੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨਾਮਧਾਰੀ ਨੈਸ਼ਨਲ ਐਵਾਡੀ, ਸ਼੍ਰੀਮਤੀ ਨਵਜੋਤ ਕੌਰ, ਜੋਤੀ ਜਿੰਦਲ, ਕੰਵਲਜੀਤ ਕੌਰ, ਐਂਜਲ ਰਤਨ, ਰਵੀ ਕੁਮਾਰ, ਹਰਵਿੰਦਰ ਸਿੰਘ ਅਤੇ ਮੈਡਮ ਅਮਨਦੀਪ ਕੌਰ ਹਾਜ਼ਰ ਸਨ।

Related Post