post

Jasbeer Singh

(Chief Editor)

Patiala News

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਮਰਸ ਕਾਰਨੀਵਲ-2024 ਮਨਾਇਆ ਗਿਆ

post-img

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਮਰਸ ਕਾਰਨੀਵਲ-2024 ਮਨਾਇਆ ਗਿਆ ਪਟਿਆਲਾ : ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗ੍ਰੈਜੂਏਟ ਕਾਮਰਸ ਵਿਭਾਗ ਨੇ ਵਣਜ ਅਤੇ ਕਾਰੋਬਾਰ ਦੇ ਖੇਤਰ ਵਿੱਚ ਹਾਲ ਹੀ ਦੇ ਬਦਲਾਵਾਂ ਅਤੇ ਨਵੀਨਤਾਵਾਂ ਨੂੰ ਦਰਸਾਉਣ ਲਈ ਅਤੇ ਵਿਭਾਗ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਦਿਨਾਂ ਕਾਮਰਸ ਕਾਰਨੀਵਲ ਦਾ ਆਯੋਜਨ ਕੀਤਾ । ਇਸ ਕਾਰਨੀਵਲ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਸੁਚੱਜੇ ਢੰਗ ਨਾਲ ਤਿਆਰ ਕੀਤੇ ਮੁਕਾਬਲਿਆਂ ਅਤੇ ਈਵੈਂਟਾਂ ਜਿਵੇਂ ਕਿ ਪ੍ਰੋਜੈਕਟਾਂ ਦਾ ਪ੍ਰਦਰਸ਼ਨ, ਗਾਇਨ ਮੁਕਾਬਲੇ, ਡਾਂਸਿੰਗ ਮੁਕਾਬਲੇ, ਐਡ-ਮੈਡ ਸ਼ੋਅ, ਡਾਕੂਮੈਂਟਰੀ ਮੇਕਿੰਗ, ਭਾਸ਼ਣ ਕਲਾ ਅਤੇ ਹੋਰ ਕਈ ਈਵੈਂਟਸ ਵਿੱਚ ਭਾਗ ਲਿਆ । ਇਸ ਕਾਰਨੀਵਲ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਡਾ.ਬੀ.ਬੀ.ਸਿੰਗਲਾ, ਐਡੀਸ਼ਨਲ ਕੰਟਰੋਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ । ਇਸ ਕਾਰਨੀਵਲ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਲੋਬਲ ਬਜ਼ਾਰ ਡਾਟਾ ਸੰਚਾਲਿਤ ਅਰਥਵਿਵਸਥਾਵਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਿਤ ਕਾਰੋਬਾਰਾਂ ਵੱਲ ਸ਼ਿਫਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਣਜ ਦਿਵਸ 2024 ਦਾ ਥੀਮ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ, ਗਲਤ ਜਾਣਕਾਰੀ, ਭੇਦਭਾਵ ਅਤੇ ਗੋਪਨੀਯਤਾ ਦੀ ਉਲੰਘਣਾ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਨਾਲ ਵਿਅਕਤੀਗਤ ਹੁਨਰਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਾ ਹੈ । ਪ੍ਰੋ. ਨੀਨਾ ਸਰੀਨ, ਡੀਨ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਮੁਖੀ, ਕਾਮਰਸ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਭਾਗ ਸਾਡੇ ਵਿਦਿਆਰਥੀਆਂ ਦੇ ਹੁਨਰ, ਸਮਰੱਥਾ ਅਤੇ ਕਾਬਲੀਅਤ ਨੂੰ ਨਿਖਾਰਨ ਲਈ ਵਚਨਬੱਧ ਹੈ ਤਾਂ ਜੋ ਉਹ ਵਣਜ ਦੇ ਵਿਸ਼ਵ ਪੱਧਰੀ ਬਾਜ਼ਾਰਾਂ ਵਿੱਚ ਮੁਕਾਬਲਾ ਕਰ ਸਕਣ।ਉਹਨਾਂ ਨੇ ਵਿਦਿਆਰਥੀਆਂ ਨੂੰ ਚਿਰ-ਸਦੀਵੀ ਸਫਲਤਾ ਲਈ ਆਪਣੇ ਕਲਾਤਮਕ ਅਤੇ ਰਚਨਾਤਮਕ ਹੁਨਰ ਨੂੰ ਵਧਾਉਣ ਲਈ ਵੀ ਪ੍ਰੇਰਿਤ ਕੀਤਾ । ਇਸ ਕਾਨੀਵਲ ਦੇ ਮੁੱਖ ਮਹਿਮਾਨ ਡਾ. ਬੀ. ਬੀ. ਸਿੰਗਲਾ ਨੇ ਕਾਰਨੀਵਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਰਨੀਵਲ ਵਿੱਚ ਕਰਵਾਏ ਗਏ ਮੁਕਾਬਲੇ ਅਤੇ ਗਤੀਵਿਧੀਆਂ ਰੋਜ਼ਾਨਾ ਜੀਵਨ ਵਿੱਚ ਵਪਾਰ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਜ਼ਿੰਮੇਵਾਰ ਕਾਰੋਬਾਰੀ ਅਭਿਆਸਾਂ ਅਤੇ ਆਧੁਨਿਕ ਯੁੱਗ ਦੀਆਂ ਤਕਨੀਕੀ ਤਰੱਕੀਆਂ ਬਾਰੇ ਜਾਗਰੂਕਤਾ ਵਧਾਉਣ ਦੇ ਮਹੱਤਵ ਨੂੰ ਉਜਾਗਰ ਕਰਦੀਆਂ ਹਨ । 'ਪ੍ਰੋਜੈਕਟ ਡੈਮੋਸਟ੍ਰੇਸ਼ਨ' ਵਿੱਚ 'ਬਾਇਓ-ਫਿਊਲ' 'ਤੇ ਆਧਾਰਿਤ ਪ੍ਰੋਜੈਕਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ 'ਅੰਬਾਨੀ ਵੈਡਿੰਗ' ਅਤੇ 'ਜ਼ੀਰੋ-ਵੇਸਟ ਇੰਡਸਟਰੀ' ਦੇ ਪ੍ਰੋਜੈਕਟ ਦੂਜੇ ਸਥਾਨ 'ਤੇ ਰਹੇ । ਤੀਜਾ ਸਥਾਨ ਸਾਂਝੇ ਤੌਰ 'ਤੇ 'ਆਲ ਅਬਾਊਟ ਸਟਾਕ' ਅਤੇ 'ਥੇਕਾ ਕੌਫੀ: ਸਫਲਤਾ ਦੀ ਕਹਾਣੀ' ਤੇ ਬਣੇ ਪ੍ਰੋਜੈਕਟ ਦੁਆਰਾ ਜਿੱਤਿਆ ਗਿਆ । ਦਸਤਾਵੇਜ਼ੀ ਫਿਲਮ ਬਣਾਉਣ ਵਿੱਚ ਮੀਨਾਕਸ਼ੀ ਇੱਕ ਬਿਰਧ ਆਸ਼ਰਮ ਦੇ ਨਿਵਾਸੀਆਂ ਦੇ ਸੰਘਰਸ਼ਾਂ ਅਤੇ ਚੁਣੌਤੀਆਂ ਦੇ ਚਿੱਤਰਣ ਕਰਕੇ ਪਹਿਲੇ ਸਥਾਨ 'ਤੇ ਰਹੀ । ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਮਨੀਸ਼ ਅਤੇ ਜਸ਼ਨ ਸੰਧੂ, ਵਿਸ਼ਾਲ ਰੰਧਾਵਾ ਅਤੇ ਪਰਥਪ੍ਰੀਤ ਸਿੰਘ ਵਿਦਿਆਰਥੀਆਂ ਦੀ ਟੀਮ ਨੇ ਸਾਂਝੇ ਤੌਰ 'ਤੇ ਜਿੱਤਿਆ, ਜਿਨ੍ਹਾਂ ਨੇ ਫਾਇਰ ਸੇਫਟੀ ਵਿੱਚ ਵਰਤੇ ਗਏ ਵੱਖ-ਵੱਖ ਮੈਨੂਅਲ ਅਤੇ ਪ੍ਰੋਟੋਕੋਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲਜ ਵਿੱਚ 'ਸਹਾਇਕ ਸਟਾਫ ਦੀ ਭੂਮਿਕਾ' ਨੂੰ ਉਜਾਗਰ ਕੀਤਾ । 'ਮੋਡੀਲਾਈਟਸ' ਟੀਮ ਨੇ ਇਸ ਮੌਕੇ ਤੇ ਆਯੋਜਿਤ ਵਿਲੱਖਣ ਈਵੈਂਟ 'ਐਡ-ਮੈਡ ਸ਼ੋਅ' ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਟੀਮ 'ਕ੍ਰੀਮੀ' ਦੂਜੇ ਸਥਾਨ 'ਤੇ ਰਹੀ । ਭਾਸ਼ਣ ਮੁਕਾਬਲੇ ਵਿੱਚ ਮੁਕਤੀ ਨੇ 'ਬੰਗਲਾਦੇਸ਼ ਦੀ ਸਿਆਸੀ ਉਥਲ-ਪੁਥਲ ਅਤੇ ਭਾਰਤ 'ਤੇ ਇਸ ਦਾ ਪ੍ਰਭਾਵ' ਵਿਸ਼ੇ 'ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਈਵੈਂਟ ਵਿੱਚ ਜਸਲੀਨ ਨੇ 'ਡਿਜ਼ੀਟਲ ਯੁੱਗ ਵਿੱਚ ਖਪਤਕਾਰ ਮਨੋਵਿਗਿਆਨ ਦੀ ਸਮਝ' ਵਿਸ਼ੇ 'ਤੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਨੈਨਾ ਨੇ 'ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਨਿੱਜੀਕਰਨ' ਵਿਸ਼ੇ ਨਾਲ ਤੀਜਾ ਸਥਾਨ ਹਾਸਲ ਕੀਤਾ । ਸੋਲੋ ਡਾਂਸਿੰਗ ਮੁਕਾਬਲੇ ਵਿੱਚ ਅਰਸ਼ਪ੍ਰੀਤ ਅਤੇ ਤਨਵੀ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਾਕਸ਼ੀ, ਜਯੰਤਿਕਾ ਅਤੇ ਸਤੁਤੀ ਕ੍ਰਮਵਾਰ ਦੂਜੇ ਸਥਾਨ 'ਤੇ ਰਹੇ। ਹਰਮਨਜੋਤ, ਰੋਮਨਪ੍ਰੀਤ, ਲਤਿਕਾ ਅਤੇ ਕੁੰਜਲਜੋਤ ਦੀ ਟੀਮ ਨੇ ਸਮੂਹ ਨਾਚ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਸੋਲੋ ਸਿੰਗਿੰਗ ਵਿੱਚ ਪਹਿਲੇ ਸਥਾਨ 'ਤੇ ਰਿਤਿਕਾ ਰਹੀ ਅਤੇ ਦੂਜਾ ਸਥਾਨ ਕਰਮਨਪ੍ਰੀਤ ਨੇ ਜਿੱਤਿਆ । ਇੱਕ ਵਿਸ਼ੇਸ਼ ਮੁਕਾਬਲੇ 'ਟ੍ਰਜ਼ੇਅਰ ਹੰਟ' ਵਿੱਚ ਟੀਮ 'ਕੁਐਸਟ ਕੁਵੇਂਚ' ਨੇ ਪਹਿਲਾ ਸਥਾਨ ਅਤੇ ਟੀਮ 'ਪਾਥ ਫਾਈਂਡਰਜ਼' ਨੇ ਦੂਜਾ ਸਥਾਨ ਹਾਸਲ ਕੀਤਾ ।

Related Post