post

Jasbeer Singh

(Chief Editor)

Patiala News

ਕਾਮਰੇਡ ਦਰਸ਼ਨ ਸਿੰਘ ਲੁਬਾਣਾ ਦੀਆਂ ਟਰੇਡ ਯੂਨੀਅਨ ਪ੍ਰਤੀ ਲੰਮੀਆਂ ਸੇਵਾਵਾਂ ਤੇ ਉਨ੍ਹਾਂ ਦੇ 68ਵੇਂ ਜਨਮ ਦਿਨ ਤੇ ਹਾਰਦਿਕ

post-img

ਕਾਮਰੇਡ ਦਰਸ਼ਨ ਸਿੰਘ ਲੁਬਾਣਾ ਦੀਆਂ ਟਰੇਡ ਯੂਨੀਅਨ ਪ੍ਰਤੀ ਲੰਮੀਆਂ ਸੇਵਾਵਾਂ ਤੇ ਉਨ੍ਹਾਂ ਦੇ 68ਵੇਂ ਜਨਮ ਦਿਨ ਤੇ ਹਾਰਦਿਕ ਅਭਿਨੰਦਨ ਕੀਤਾ ਗਿਆ ਪਟਿਆਲਾ : 16 ਸਤੰਬਰ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਅਤੇ ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਦੀਆਂ ਕਮੇਟੀਆਂ, ਪਟਿਆਲਾ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਆਗੂਆਂ ਨੇ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਦੀਆਂ 48 ਸਾਲਾਂ ਦੀਆਂ ਟਰੇਡ ਯੂਨੀਅਨ ਲਹਿਰ ਵਿੱਚ ਸ਼ਾਨਦਾਰ, ਮਿਹਨਤ, ਇਮਾਨਦਾਰੀ ਨਾਲ ਬੇਦਾਗ਼ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ 68ਵੇਂ ਜਨਮ ਦਿਨ ਤੇ ਸੰਖੇਪਕ ਇਕੱਤਰਤਾ ਕਰਕੇ ਹਾਰਦਿਕ ਅਭਿਨੰਦਨ ਕੀਤਾ ਗਿਆ, ਹਾਜ਼ਰ ਆਗੂਆਂ ਨੇ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਦੀ ਤੰਦਰੁਸਤੀ, ਲੰਮੀ ਉਮਰ ਦੀ ਕਾਮਨਾ ਕੀਤੀ ਤੇ ਉਨ੍ਹਾਂ ਨੂੰ ਯੂਨੀਅਨ ਪ੍ਰਤੀ‌ ਸੇਵਾਵਾਂ ਜਾਰੀ ਰੱਖਣ ਲਈ ਨਿਵੇਦਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੱਚੇ ਕਰਮੀਆਂ ਨੂੰ ਪੱਕੇ ਕਰਨ ਆਦਿ ਮੰਗਾਂ ਪ੍ਰਤੀ ਬੇਰੁਖ਼ੀ ਅਤੇ ਨਾਂਹ ਪੱਖੀ ਰੱਵਈਏ ਵਿਰੁੱਧ ਕਿਰਤੀਆਂ ਦੀ ਠੇਕੇਦਾਰੀ ਸਿਸਟਮ ਰਾਹੀਂ ਹੁੰਦੀ ਆਰਥਿਕ ਲੁੱਟ ਵਿਰੁੱਧ ਜਾਰੀ ਸੰਘਰਸ਼ ਆਪਜੀ ਦੀ ਅਗਵਾਈ ਵਿੱਚ ਹੀ ਜਿੱਤੇ ਜਾ ਸੱਕਦੇ ਹਨ, ਇਸ ਮੁਲਾਜ਼ਮ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ ਸਿਹਤ ਕਾਮਿਆਂ ਵੱਲੋਂ 26ਸਤੰਬਰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਰੈਲੀ ਅਤੇ ਮੁਜ਼ਾਹਰੇ ਦੀ ਪੂਰਨ ਹਮਾਇਤ ਕਰਦਿਆਂ ਸਮੂਹ ਆਗੂਆਂ ਨੂੰ ਕਾਫ਼ਲਿਆਂ ਸਮੇਤ 26 ਸਤੰਬਰ ਨੂੰ ਸਵੇਰੇ ਦਸ ਵਜੇ ਪੁੱਡਾ ਗਰਾਂਊਂਡ ਸਾਹਮਣੇ ਸ੍ਰੀ ਦੁਖਨਿਵਾਰਨ ਸਾਹਿਬ ਪਹੂੰਚਣ ਦੀ ਅਪੀਲ ਕੀਤੀ। ਇਸ ਇਕੱਤਰਤਾ ਵਿੱਚ ਜ਼ੋ ਪ੍ਰਮੁੱਖ ਆਗੂ ਹਾਜ਼ਰ ਸਨ ਉਨ੍ਹਾਂ ਵਿੱਚ ਸਰਵਸ਼੍ਰੀ ਜਗਮੋਹਨ ਸਿੰਘ ਨੌਲੱਖਾ, ਬਲਜਿੰਦਰ ਸਿੰਘ, ਸਵਰਨ ਸਿੰਘ ਬੰਗਾ, ਮਾਧੋ ਲਾਲ ਰਾਹੀਂ, ਸੁਖਵਿੰਦਰ ਸਿੰਘ, ਬਾਬੂ ਰਾਮ ਕਾਰਪੋਰੇਸ਼ਨ, ਕੰਵਲਜੀਤ ਸਿੰਘ ਚੁੰਨੀ, ਵੀਜੇ ਸੰਘਰ, ਰਾਜੇਸ਼ ਕੁਮਾਰ ਗੋਲੂ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਮੋਧਨਾਥ, ਰਾਮ ਲਾਲ ਰਾਮਾ, ਸੁਰਜ ਪਾਲ ਯਾਦਵ, ਸ਼ਿਵਚਰਨ, ਕਾਕਾ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਅਸ਼ੋਕ ਕੁਮਾਰ ਬਿੱਟੂ, ਦਰਸ਼ੀਕਾਂਤ, ਸ਼ਿਵਕੁਮਾਰ ਮੋਨੀ, ਅਜੈ ਕੁਮਾਰ, ਜਸਪਾਲ ਸਿੰਘ, ਓਂਕਾਰ ਸਿੰਘ, ਸੱਤ ਨਰਾਇਣ ਗੋਨੀ, ਗੌਤਮ ਭਾਰਦਵਾਜ,ਇੰਦਰਪਾਲ ਵਾਲੀਆ, ਨਿਸ਼ਾ ਰਾਨੀ ਅਤੇ ਮੀਨੂੰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related Post