post

Jasbeer Singh

(Chief Editor)

Patiala News

ਪੈਨਸ਼ਨਰਜ/ ਮੁਲਾਜ਼ਮ ਸਾਂਝੇ ਫਰੰਟ ਦੇ ਆਗੂਆ ਤੇ ਪਰਚਾ ਦਰਜ ਦੀ ਨਿਖੇਧੀ

post-img

ਪੈਨਸ਼ਨਰਜ/ ਮੁਲਾਜ਼ਮ ਸਾਂਝੇ ਫਰੰਟ ਦੇ ਆਗੂਆ ਤੇ ਪਰਚਾ ਦਰਜ ਦੀ ਨਿਖੇਧੀ ਪਟਿਆਲਾ : ਪੰਜਾਬ ਮੁਲਾਜਮ/ਪੈਨਸ਼ਨਰਜ ਸਾਝਾਂ ਫਰੰਟ ਪੰਜਾਬ ਦੇ ਆਗੂਆ ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਮੁਕੱਦਮਿਆ ਨੂੰ ਲੈ ਕੇ ਜਿਲ੍ਹਾ ਪਟਿਆਲਾ ਉਕਤ ਫਰੰਟ ਵੱਲੋਂ ਇੱਕ ਜਿਲ੍ਹਾ ਪੱਧਰੀ ਮੀਟਿੰਗ ਜੇਰੇ ਅਗਵਾਈ ਸ੍ਰ. ਨਾਹਰ ਸਿੰਘ ਜਿਲ੍ਹਾ ਕਨਵੀਨਰ ਉਕਤ ਫਰੰਟ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੁਖਵਿੰਦਰ ਸਿੰਘ ਸੂਬਾ ਪ੍ਰਧਾਨ, ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਪ੍ਰੇਮ ਚੰਦ ਪੰਜੋਲਾ ਸੀਨੀਅਰ ਮੀਤ ਪ੍ਰਧਾਨ ਉਕਤ ਐਸੋਸੀਏਸ਼ਨ, ਅਮਰਜੀਤ ਸਿੰਘ ਗਿੱਲ ਜਨਰਲ ਸਕੱਤਰ ਜਿਲ੍ਹਾ ਪਟਿਆਲਾ, ਗੁਰਦੀਪ ਸਿੰਘ ਵਾਲੀਆ ਜਿਲ਼੍ਹਾ ਪ੍ਰਧਾਨ ਪੈਨਸਨਰ ਵੈਲਫੇਅਰ ਐਸੋਸੀਏਸ਼ਨ ਪਟਿਆਲਾ, ਸਤਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਪਟਿਆਲਾ, ਸ੍ਰ. ਗੁਰਮੀਤ ਸਿੰਘ ਟਿਵਾਣਾ ਜਨਰਲ ਸਕੱਤਰ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਆਦਿ ਨੇ ਸਮੂਲੀਅਤ ਕੀਤੀ। ਇਸ ਮੌਕੇ ਉਕਤ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਪੈਨਸਨਰ/ਮੁਲਾਜਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ ਮੰਗਾਂ ਮੰਗਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ ਵਾਰ ਮੀਟਿੰਗ ਦਾ ਸਮਾਂ ਦੇਣ ਉਪਰੰਤ ਮੀਟਿੰਗਾਂ ਨਹੀ ਕੀਤੀਆਂ ਗਈਆਂ, ਜਿਸ ਕਰਕੇ ਸਾਂਝੇ ਫਰੰਟ ਵੱਲੋਂ 3 ਸਤੰਬਰ ਨੂੰ ਸੈਕਟਰ 39 ਅਨਾਜ ਮੰਡੀ ਵਿਖੇ ਸਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਦਾ ਕੋਈ ਵੀ ਉੱਚ ਅਧਿਕਾਰੀ ਮੰਗ ਪੱਤਰ ਲੈਣ ਲਈ ਨਹੀ ਆਇਆ, ਜਿਸ ਕਰਕੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਦਿੱਤੇ ਗਏ ਨੋਟਿਸ ਦੇ ਆਧਾਰ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਵਿਧਾਨ ਸਭਾ ਵੱਲ ਮਾਰਚ ਕੀਤਾ ਗਿਆ, ਪਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 39 ਚੌਂਕ ਵਿੱਚ ਹੀ ਰੋਕ ਲਿਆ ਗਿਆ, ਉਨ੍ਹਾਂ ਨੂੰ ਰੋਕਣ ਕਾਰਨ ਟ੍ਰੈਫਿਕ ਜਾਮ ਹੋਣਾ ਸੰਭਾਵਕ ਹੀ ਸੀ ਪਰ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆ ਤੇ ਵੱਖ ਵੱਖ ਧਰਾਵਾਂ ਲਗਾਕੇ ਚੰਡੀਗੜ੍ਹ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। ਉਕਤ ਫਰੰਟ ਜਿਲ੍ਹਾ ਪਟਿਆਲਾ ਦੇ ਆਗੂਆਂ ਵੱਲੋਂ ਪੁਰਜੋਰ ਮੰਗ ਕੀਤੀ ਗਈ ਕਿ ਮੁਲਾਜਮ/ ਪੈਨਸਨਰਜ ਸਾਂਝਾ ਫਰੰਟ ਦੇ ਆਗੂਆਂ ਤੇ ਦਰਜ ਕੀਤੇ ਗਏ ਮਾਮਲੇ ਤੁਰੰਤ ਰੱਦ ਕਰਵਾਈ ਜਾਣ।

Related Post