ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਵੱਖ-ਵੱਖ ਸਕਾਲਰਸਿ਼ਪ ਸਕੀਮਾਂ ਸਬੰਧੀ ਲੈਕਚਰ ਕਰਵਾਇਆ
- by Jasbeer Singh
- September 28, 2024
ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਵੱਖ-ਵੱਖ ਸਕਾਲਰਸਿ਼ਪ ਸਕੀਮਾਂ ਸਬੰਧੀ ਲੈਕਚਰ ਕਰਵਾਇਆ ਪਟਿਆਲਾ : ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਪ੍ਰਿੰਸੀਪਲ ਡਾ. ਦਪਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਸਕਾਲਰਸਿ਼ਪ ਸਕੀਮਾਂ ਸਬੰਧੀ ਕਾਲਜ ਵਿਖੇ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਜਗਦੀਪ ਕੁਮਾਰ ਸ਼ਰਮਾ, ਤਹਿਸੀਲ ਸੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ ਅਫਸਰ ਨੇ ਬਤੋਰ ਰਿਸੋਰਸ ਪਰਸਨ ਸਿ਼ਰਕਤ ਕੀਤੀ। ਪ੍ਰਿੰਸੀਪਲ ਡਾ. ਦਪਿੰਦਰ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਿਸੋਰਸ ਪਰਸਨ ਜਗਦੀਪ ਕੁਮਾਰ ਸ਼ਰਮਾ ਨੇ ਬੀ. ਐਡ. ਅਤੇ ਐਮ.ਐਡ. ਦੇ ਵਿਦਿਆਰਥੀਆਂ ਨੂੰ ਸਕਾਲਰਸਿ਼ਪ ਨੂੰ ਸਹੀ ਤਰੀਕੇ ਨਾਲ ਅਪਲਾਈ ਕਰਨ ਬਾਰੇ, ਫਰੀਸਿ਼ੱਪ ਕਾਰਡ ਬਾਰੇ, ਸਕਾਲਰਸਿ਼ਪ ਦੇ ਸਟੇਕਹੋਲਡਰਜ਼ ਬਾਰੇ ਅਤੇ ਓ.ਟੀ.ਆਰ. ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਸਕਾਲਰਸਿ਼ਪ ਪੋਰਟਲ ਲਿੰਕ ਤੇ ਅਪਲਾਈ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਨ ਲਾਈਨ ਅਪਲਾਈ ਕਰਨ ਸਮੇਂ ਉਹ ਆਪਣੇ ਫੋਨ ਅਤੇ ਈ. ਮੇਲ ਆਈ. ਡੀ. ਦੀ ਹੀ ਵਰਤੋਂ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਤੇ ਵਿਦਿਆਰਥੀ ਨਾਲ ਤਾਲਮੇਲ ਕੀਤਾ ਜਾ ਸਕੇ। ਇਸ ਮੌਕੇ ਤੇ ਸ. ਜਸਪਾਲ ਸਿੰਘ ਸੋਢੀ, ਆਡਿਟਰ ਇਨ ਫੂਡ ਐਂਡ ਸਪਲਾਈ, ਜਿ਼ਲ੍ਹਾ ਫਤਹਿਗੜ੍ਹ ਸਾਹਿਬ, ਅਤੇ ਸ਼੍ਰੀ ਅਭਿਨਵ ਅਤੇ ਕਾਲਜ ਸਟਾਫ਼ ਮੌਜੂਦ ਸਨ। ਸਕਾਲਰਸਿ਼ਪ ਇੰਚਾਰਜ ਡਾ. ਰੁਪਿੰਦਰ ਕੌਰ ਸੋਹੀ ਨੇ ਇਸ ਮੌਕੇ ਮੰਚ ਦਾ ਸੰਚਾਲਨ ਕੀਤਾ। ਡਾ. ਏਕਤਾ ਸ਼ਰਮਾ ਦੁਆਰਾ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.