post

Jasbeer Singh

(Chief Editor)

Patiala News

ਅੱਗਾਂ, ਗੈਸਾਂ, ਬਿਜਲੀ ਘਟਨਾਵਾਂ ਰੋਕਣ ਅਤੇ ਬਚਾਓ ਲਈ ਮੌਕ ਡਰਿੱਲ ਕਰਵਾਈ : ਪ੍ਰਿੰਸੀਪਲ ਨਰਿੰਦਰ ਕੁਮਾਰ

post-img

ਅੱਗਾਂ, ਗੈਸਾਂ, ਬਿਜਲੀ ਘਟਨਾਵਾਂ ਰੋਕਣ ਅਤੇ ਬਚਾਓ ਲਈ ਮੌਕ ਡਰਿੱਲ ਕਰਵਾਈ : ਪ੍ਰਿੰਸੀਪਲ ਨਰਿੰਦਰ ਕੁਮਾਰ ਪਟਿਆਲਾ : ਵੱਧ ਰਹੀਆਂ ਕੁਦਰਤੀ ਅਤੇ ਮਨੁੱਖੀ ਘਟਨਾਵਾਂ, ਘਰਾਂ ਸੰਸਥਾਵਾਂ ਵਿਖ਼ੇ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕੱਟ ਆਦਿ ਕਾਰਨ ਅਚਾਨਕ ਹੋ ਰਹੀਆਂ ਮੌਤਾਂ ਅਤੇ ਪ੍ਰਾਪਰਟੀਆਂ ਦੀ ਤਬਾਹੀਆਂ ਹੋ ਜਾਂਦੀਆਂ ਹਨ ਕਿਉਂਕਿ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ ਦੇ ਕਾਰਨਾਂ ਅਤੇ ਬਚਾਅ ਮਦਦ ਬਾਰੇ ਜਾਣਕਾਰੀ ਨਹੀਂ ਹੁੰਦੀ ਇਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪਤੀ ਪਟਿਆਲਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਮੌਕ ਡਰਿੱਲ ਕਰਵਾਈ ਗਈ, ਪ੍ਰਿੰਸੀਪਲ ਸ਼੍ਰੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਵਲੋਂ 10 ਟੀਮਾਂ ਬਣਾਈਆਂ ਜਿਵੇਂ ਕੰਟਰੋਲ ਰੂਮ, ਖ਼ਤਰੇ ਦਾ ਸਾਇਰਨ ਬਜਾਉਣਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਗਿਣਤੀ ਕਰਨੀ, ਰੈਸਕਿਯੂ ਟੀਮਾਂ ਰਾਹੀਂ ਪੀੜਤਾਂ ਨੂੰ ਬਾਹਰ ਕੱਢਕੇ, ਫ਼ਸਟ ਏਡ ਪੋਸਟ ਤੇ ਬੈਠੀ ਟੀਮ ਨੂੰ ਪੀੜਤਾਂ ਦੀ ਮੁੱਢਲੀ ਸਹਾਇਤਾ ਕਰਨੀ, ਅੱਗਾਂ ਬੁਝਾਉਣ ਵਾਲੀ ਟੀਮ ਵਲੋਂ ਪਾਣੀ, ਰੇਤਾ ਮਿੱਟੀ ਅੱਗਾਂ ਨੂੰ ਭੁੱਖਾ ਮਾਰਨਾ, ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਸਪੰਰਕ ਟੀਮ ਵਲੋਂ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ, ਉੱਚ ਅਧਿਕਾਰੀਆਂ ਅਤੇ ਨੇੜੇ ਦੇ ਹਸਪਤਾਲਾਂ ਨੂੰ ਜਾਣਕਾਰੀ ਦੇਣਾ, ਚੋਰਾਂ ਅਤੇ ਗ਼ਲਤ ਅਨਸਰਾਂ ਨੂੰ ਨੱਥ ਪਾਉਣਾ ਆਦਿ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਿਜਲੀ ਕਰੰਟ ਲੱਗਣ ਤੇ ਪੀੜਤਾਂ ਨੂੰ ਬਚਾਉਣ, ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ ਅਤੇ ਵਿਦਿਆਰਥੀਆਂ ਵਲੋਂ ਪੌੜੀ, ਬਾਸਾ ਚਾਦਰਾਂ ਰਸੀਆ ਦੀ ਵਰਤੋਂ ਕਰਕੇ, ਚੰਗੇ ਪ੍ਰਦਰਸ਼ਨ ਕੀਤੇ। ਇਸ ਮੌਕੇ ਭਾਰਤ ਸਕਾਉਟ ਗਾਈਡਜ਼ ਦੇ ਸਾਬਕਾ ਟ੍ਰੇਨਿੰਗ ਕਮਿਸ਼ਨਰ ਸ੍ਰੀਮਤੀ ਰਾਵਿੰਦਰ ਕੋਰ ਸਿੱਧੂ ਅਤੇ ਸਾਬਕਾ ਸਬ ਇੰਸਪੈਕਟਰ ਗੁਰਜਾਪ ਸਿੰਘ ਨੇ ਇਸ ਮੌਕ ਡਰਿੱਲ ਦੌਰਾਨ ਬੱਚਿਆਂ ਨੂੰ ਅੱਗਾਂ, ਗੈਸਾਂ, ਬਿਜਲੀ ਪੈਟਰੋਲ ਆਦਿ ਦੀ ਠੀਕ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਨਗੇ ਤਾਂ ਉਨ੍ਹਾਂ ਨੂੰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵਲੋਂ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ ਜਾਵੇਗਾ।

Related Post