post

Jasbeer Singh

(Chief Editor)

Patiala News

ਹਾਈਪਰਟੈਂਸ਼ਨ ਵਿਸ਼ੇ ਉੱਤੇ ਕਰਵਾਏ

post-img

ਹਾਈਪਰਟੈਂਸ਼ਨ ਵਿਸ਼ੇ ਉੱਤੇ ਕਰਵਾਏ ਕੁਇਜ਼ ਅਤੇ ਸਲੋਗਨ ਮੁਕਾਬਲੇ ਪਟਿਆਲਾ, 27 ਮਈ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪਟਿਆਲਾ ਦੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਬਲੋਵਾਲ ਵਿਖੇ ਹਾਈਪਰਟੈਂਸ਼ਨ ਵਿਸ਼ੇ ਉੱਤੇ ਕੁਇਜ਼ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਧੀਆ ਸਲੋਗਨ ਅਤੇ ਕੁਇਜ਼ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਮਾਡਲ ਟਾਊਨ ਡਾ. ਲਵਕੇਸ਼ ਕੁਮਾਰ ਵਲੋਂ ਇਨਾਮ ਵੰਡੇ ਗਏ। ਇਸ ਮੌਕੇ ਉਨਾਂ ਕਿਹਾ ਕਿ ਹਾਈਪਰਟੈਂਸ਼ਨ ਦੀ ਰੋਕਥਾਮ ਲਈ 17 ਮਈ ਤੋਂ 17 ਜੂਨ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਹਾਈਪਰਟੈਂਸ਼ਨ ਇੱਕ ਗੈਰਸੰਚਾਰੀ ਰੋਗ ਹੈ ਪਰ ਇਹ ਇੱਕ ਗੰਭੀਰ ਸਿਹਤ ਸਮੱਸਿਆ ਹੈ ਤੇ ਇਸ ਤੋਂ ਬਚਾਅ ਲਈ ਤੰਦਰੁਸਤ ਜੀਵਨਸ਼ੈਲੀ ਅਪਨਾਉਣ ਦੀ ਲੋੜ ਪੈਂਦੀ ਹੈ। ਇਸ ਦੌਰਾਨ ਡਾ. ਕਿਰਨਪ੍ਰੀਤ ਕੌਰ (ਮੈਡੀਕਲ ਅਫਸਰ ਸਿਕਲੀਗਰ ਬਸਤੀ) ਨੇ ਦੱਸਿਆ ਕਿ ਹਾਈਪਰਟੈਂਸ਼ਨ ਨੂੰ ਖਾਮੋਸ਼ ਕਾਤਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਪੀੜਤ ਵਿਅਕਤੀ ਸਮੇਂ ਸਿਰ ਆਪਣਾ ਇਲਾਜ ਨਹੀਂ ਕਰਵਾੳਂੁਦਾ ਤਾਂ ਉਸ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਉਨ੍ਹਾਂ ਆਖਿਆ ਕਿ ਸਾਨੂੰ ਪੌਸ਼ਟਿਕ ਖਾਣਾ ਹੀ ਖਾਣਾ ਚਾਹੀਦਾ ਹੈ ਤੇ ਬਜ਼ਾਰੀ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਜੋਕੇ ਸਮੇਂ ਵਿੱਚ ਸਾਨੂੰ ਵੱਧ ਨਮਕ ਵੀ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਉਨਾਂ ਸਿਹਤਮੰਦ ਜੀਵਨਸ਼ੈਲੀ ਜਿਊਣ ਦੀ ਸਲਾਹ ਵੀ ਦਿੱਤੀ। ਇਸ ਮੌਕੇ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਨੇ ਦੱਸਿਆ ਕਿ ਹਾਈਪਰਟੈਂਸ਼ਨ ਦੇ ਮਰੀਜ਼ਾਂ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਤੇ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ਰੰਸੀਪਲ ਕੁਲਜੀਤ ਕੌਰ, ਬੀਈਈ ਸ਼ਿਆਨ ਜ਼ਫਰ, ਏਐਨਐਮ ਅਨੁਰਾਧਾ ਰਾਣੀ, ਸਕੂਲ ਦੇ ਅਧਿਆਪਕ, ਬਿੱਟੂ ਕੁਮਾਰ ਤੇ ਏਰੀਏ ਦੀਆਂ ਆਸ਼ਾ ਵਰਕਰ ਵੀ ਹਾਜ਼ਰ ਸਨ।

Related Post