
ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਇੰਟਰਨਸ਼ਿਪ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ
- by Jasbeer Singh
- July 23, 2024

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਇੰਟਰਨਸ਼ਿਪ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਪਟਿਆਲਾ: ਸਥਾਨਕ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਵਿਖੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ ਕਾਲਜ ਪ੍ਰਿੰਸੀਪਲ ਡਾ. ਦਪਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਕੂਲਾਂ ਵਿੱਚ ਜਾ ਕੇ ਅਧਿਆਪਨ ਦੇ ਹੁਨਰਾਂ ਨੂੰ ਅਪਨਾਉਣ ਅਤੇ ਅਪਨੀ ਸਖਸ਼ੀਅਤ ਨੂੰ ਇੱਕ ਚੰਗੇ ਅਧਿਆਪਕ ਵਜੋ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾ ਨੇ ਵਿਦਿਆਰਥੀਆਂ ਨੂੰ ਅਨੂਸ਼ਾਸਨ ਵਿੱਚ ਰਹਿੰਦੇ ਹੋਏ ਸਕੂਲ ਦੀਆ ਪ੍ਰੰਪਰਾਵਾ ਨੂੰ ਅਪਨਾਉਦੇ ਹੋਏ ਅਪਨੇ ਉਦੇਸ਼ਾ ਦੀ ਪੂਰਤੀ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਟੀਚਿੰਗ ਪੈ੍ਰ੍ਰੈਕਟਿਸ ਇੰਚਾਰਜ ਡਾ. ਸਵਿੰਦਰ ਸਿੰਘ ਰੇਖੀ ਵੱਲੋਂ ਸਕੂਲਾਂ ਵਿੱਚ ਅਧਿਆਪਨ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਅਨੁਕੂਲ ਵਿਵਹਾਰ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅਧਿਆਪਨ ਦੇ ਖੇਤਰ ਵਿੱਚ ਟੀਚਿੰਗ ਸਕਿੱਲਜ਼ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ ਜਿਸ ਦਾ ਨਿਖਾਰ ਕਰਨ ਵਾਸਤੇ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿੱਚ ਮੁੱਖ ਵਕਤਾ ਵਜੋਂ ਸ਼ਰਮੀਲਾ ਦੇਵੀ, ਐਸੋਸੀਏਟ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਵੱਡਮੁੱਲੇ ਵਿਚਾਰ ਵਿਦਿਆਰਥੀਆਂ ਨਾਲ ਸਾਝੇ ਕੀਤੇ। ਲੈਕਚਰ ਦਾ ਵਿਸ਼ਾ ‘ਮਾਈਕਰੋ ਟੀਚਿੰਗ ਸਕਿੱਲਜ਼` ਰਿਹਾ ਜਿਸ ਨੂੰ ਮੁੱਖ ਵਕਤਾ ਨੇ ਆਪਣੇ ਕੀਮਤੀ ਤਜ਼ਰਬੇ ਤੋਂ ਬੜੇ ਹੀ ਸਰਲ, ਤਰਤੀਬਵਾਰ ਅਤੇ ਢੁੱਕਵੇਂ ਉਦਾਹਰਨਾਂ ਰਾਹੀਂ ਪੇਸ਼ ਕੀਤਾ। ਰਿਸਚਰਜ ਸੈੱਲ ਮੈਂਬਰ ਅਸਿ: ਪ੍ਰੋ. ਨਵਨੀਤ ਕੌਰ ਜੇਜੀ ਨੇ ਲੈਕਚਰ ਨੂੰ ਸੁਚੱਜੇ ਢੰਗ ਨਾਲ ਚਲਾਇਆ। ਧੰਨਵਾਦੀ ਸ਼ਬਦ ਡਾ. ਮਨਪ੍ਰੀਤ ਕੌਰ ਵੱਲੋਂ ਕਹੇ ਗਏ। ਇਸ ਲੈਕਚਰ ਦਾ ਲਾਭ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਾਣਿਆ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.