

ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ‘ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ’ਤੇ ਪੰਜਾਬ ਇਤਿਹਾਸ ਕਾਨਫਰੰਸ ਦਾ 54ਵਾਂ ਸੈਸ਼ਨ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਪੰਜਾਬ, ਦਿੱਲੀ, ਜੰਮੂ ਤੇ ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਡੈਲੀਗੇਟ ਸ਼ਾਮਲ ਹੋ ਰਹੇ ਹਨ। ਇਤਿਹਾਸ ਅਤੇ ਪੰਜਾਬ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ, ਪ੍ਰੋ. ਮ੍ਰਿਦੁਲਾ ਮੁਖਰਜੀ ਨੇ ਕਿਸਾਨ ਅੰਦੋਲਨ ਦੀਆਂ ਵੱਖ ਵੱਖ ਪਰਤਾਂ ਬਾਰੇ ਇਤਿਹਾਸ ਦੇ ਹਵਾਲੇ ਤੋਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਪਿਛਲੀਆਂ ਕਿਸਾਨ ਲਹਿਰਾਂ ਤੋਂ ਸਬਕ ਲੈ ਕੇ ਸਮਕਾਲੀ ਕਿਸਾਨ ਲਹਿਰਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕਾਨਫਰੰਸ ’ਚ ਨਵੇਂ ਵੀ.ਸੀ ਵਜੋਂ ਚਾਰਜ ਸੰਭਾਲਣ ਮਗਰੋਂ ਕੇ. ਕੇ ਯਾਦਵ ਨੇ ਵੀ ਹਾਜ਼ਰੀ ਲੁਆਈ ਅਤੇ ਡੀਨ ਸੋਸ਼ਲ ਸਾਇੰਸਜ਼ ਪ੍ਰੋ. ਧਰਮਪਾਲ ਸਿੰਘ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਵਿਭਾਗ ਮੁਖੀ ਡਾ. ਸੰਦੀਪ ਕੌਰ ਨੇ ਕਾਨਫਰੰਸ ਦੇ ਵਿਸ਼ੇ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡਾ. ਸੰਦੀਪ ਕੌਰ ਦੀ ਪੁਸਤਕ ‘ਅਲੈਕਰੀਟੀ ਐਂਡ ਲੌਇਲਟੀ: ਕੰਟਰੀਬਿਊਸ਼ਨ ਆਫ਼ ਦਾ ਸਿੱਖ ਰੂਲਰਸ ਇਨ ਦਿ ਗ੍ਰੇਟ ਵਾਰ (1914-1918)’ ਰਿਲੀਜ਼ ਕੀਤੀ ਗਈ। ਧੰਨਵਾਦੀ ਸ਼ਬਦ ਡਾ. ਬਲਰਾਜ ਸਿੰਘ ਵੱਲੋਂ ਬੋਲੇ ਗਏ। ਉਦਘਾਟਨੀ ਸੈਸ਼ਨ ਦਾ ਸੰਚਾਲਨ ਡਾ. ਪਰਨੀਤ ਕੌਰ ਢਿੱਲੋਂ ਨੇ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.