
ਝਗੜੇ, ਤਣਾਅ ਤੇ ਨਰਾਜ਼ਗੀਆਂ ਨੂੰ ਰਜ਼ਾਮੰਦੀ ਨਾਲ ਖ਼ਤਮ ਕੀਤਾ ਜਾਣਾ ਚਾਹੀਦੈ ਪਰ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਚਾਹੀਦਾ : ਮ
- by Jasbeer Singh
- August 30, 2025

ਝਗੜੇ, ਤਣਾਅ ਤੇ ਨਰਾਜ਼ਗੀਆਂ ਨੂੰ ਰਜ਼ਾਮੰਦੀ ਨਾਲ ਖ਼ਤਮ ਕੀਤਾ ਜਾਣਾ ਚਾਹੀਦੈ ਪਰ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਚਾਹੀਦਾ : ਮਹਾਜਨ ਪਟਿਆਲਾ, 30 ਅਗਸਤ 2025 : ਅੰਬਰ ਇੰਟਰਪ੍ਰਾਜਿਜ ਇੰਡੀਆ ਲਿਮਟਿਡ ਵਿਖੇ ਸਟਾਫ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਪਰਿਵਾਰਕ, ਫੈਕਟਰੀ, ਦਫ਼ਤਰੀ, ਝਗੜਿਆਂ ਨੂੰ ਆਪਣੇ ਸਾਥੀਆਂ, ਕਮੇਟੀ ਮੈਂਬਰਾਂ ਜਾਂ ਪਰਿਵਾਰਕ ਮੈਂਬਰਾਂ ਰਾਹੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਯਤਨ ਕੀਤੇ ਜਾਣ ਤਾਂ ਜ਼ੋ ਜਿੰਦਗੀ, ਘਰ ਪਰਿਵਾਰਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਪਿਆਰ, ਸਤਿਕਾਰ, ਸਨਮਾਨ, ਹਮਦਰਦੀ, ਅਨੁਸ਼ਾਸਨ, ਭਾਈਚਾਰਾ ਕਾਇਮ ਰਹੇ। ਕਿਉਂਕਿ ਤਣਾਅ ਗੁੱਸੇ ਨਫਰਤਾਂ ਆਕੜ ਕਾਰਨ ਸਰੀਰਕ ਮਾਨਸਿਕ ਸਮਾਜਿਕ ਆਰਥਿਕ ਸਮਸਿਆਵਾਂ ਵਧਦੀਆਂ ਹਨ ਪਰ ਜ਼ੁਲਮ ਅਤੇ ਅਤਿਆਚਾਰ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਜ਼ੁਲਮ ਕਰਨ ਵਾਲਿਆਂ ਨੂੰ ਹੋਰ ਹਿੰਮਤ ਹੌਸਲੇ ਮਿਲਦੇ ਹਨ, ਜਿਸ ਹਿੱਤ ਇਨਸਾਫ਼ ਲਈ ਕਾਨੂੰਨ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਇਹ ਵਿਚਾਰ ਡਾਕਟਰ ਐਡਵੋਕੇਟ ਅਰਚਨਾ ਮਹਾਜਨ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਅਧਿਕਾਰਾਂ ਅਤੇ ਫਰਜ਼ਾਂ ਸਬੰਧੀ ਵਿਆਖਿਆ ਕਰਦੇ ਹੋਏ ਪ੍ਰਗਟ ਕੀਤੇ। ਜੁਲਮ ਕਰਨਾ, ਅਤਿਆਚਾਰ ਸਹਿਣਾ, ਭਵਿੱਖ ਵਿੱਚ ਭਾਰੀ ਪ੍ਰੇਸ਼ਾਨੀਆਂ ਅਤੇ ਤਬਾਹੀਆਂ ਲਿਆ ਸਕਦੇ ਹਨ ਉਨ੍ਹਾਂ ਕਿਹਾ ਕਿ ਜੁਲਮ ਕਰਨਾ, ਅਤਿਆਚਾਰ ਸਹਿਣਾ, ਭਵਿੱਖ ਵਿੱਚ ਭਾਰੀ ਪ੍ਰੇਸ਼ਾਨੀਆਂ ਅਤੇ ਤਬਾਹੀਆਂ ਲਿਆ ਸਕਦੇ ਹਨ। ਪਰ ਗ਼ਲਤ ਝੂਠੇ ਇਲਜਾਮ ਨਹੀਂ ਲਗਾਉਂਣੇ ਚਾਹੀਦੇ। ਇਸਤਰੀਆਂ, ਬਜ਼ੁਰਗਾਂ, ਬੱਚਿਆਂ, ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਫਰਜ਼ਾਂ, ਹੈਲਪ ਲਾਈਨ ਨੰਬਰਾਂ ਬਾਰੇ ਬਾਰੇ ਵੀ ਜਾਣਕਾਰੀ ਦਿੱਤੀ ਕਿ ਅਧਿਕਾਰਾਂ ਦੀ ਵਰਤੋਂ ਮਨਮਰਜ਼ੀਆਂ, ਲਾਲਚ ਜਾਂ ਕਿਸੇ ਨੂੰ ਤੰਗ ਪ੍ਰੇਸਾਨ ਕਰਨ ਲਈ ਨਹੀਂ, ਸਗੋਂ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ ਨਿਮਰਤਾ, ਸਬਰ ਸ਼ਾਂਤੀ, ਆਗਿਆ ਪਾਲਣ, ਇਮਾਨਦਾਰੀ ਅਨੁਸਾਰ ਚਲਣਾ ਹੀ ਸੱਭ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ ਅਤੇ ਉਨਤੀ ਲਿਆ ਸਕਦੇ ਹਨ। ਕਾਕਾ ਰਾਮ ਵਰਮਾ ਨੇ ਕਿਹਾ ਕਿ ਇਸ ਫੈਕਟਰੀ ਵਲੋਂ ਆਪਣੇ ਕਰਮਚਾਰੀਆਂ ਨੂੰ ਸਮੇਂ ਸਮੇਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਪਲਾਂਟ ਮੈਨੇਜਰ ਹਰਸਿਮਰਨ ਪਾਲ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸੀ. ਈ. ਓ. ਅਰਵਿੰਦ ਕੁਮਾਰ ਸਿੰਘ ਜੀ ਦੇ ਮਾਨਵਤਾਵਾਦੀ ਸਿਧਾਂਤਾਂ ਅਨੁਸਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਪਰਿਵਾਰਕ ਸਿਹਤ, ਤੰਦਰੁਸਤੀ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਭਾਈਚਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਮਲਪ੍ਰੀਤ ਕੌਰ ਐਚ. ਆਰ. ਨੇ ਦੱਸਿਆ ਕਿ ਫੈਕਟਰੀ ਵਿਖੇ ਕਰਮਚਾਰੀਆਂ ਦੇ ਝਗੜਿਆਂ, ਪ੍ਰੇਸ਼ਾਨੀਆਂ, ਤਣਾਅ ਨੂੰ ਤੁਰੰਤ ਦੂਰ ਕਰਨ ਲਈ ਸਟਾਫ਼ ਮੈਂਬਰਾਂ ਦੀਆਂ ਕਮੇਟੀਆਂ ਹਨ। ਸਾਰੇ ਸਟਾਫ਼ ਮੈਂਬਰਾਂ ਨੂੰ ਵੀ ਸਖ਼ਤ ਹਦਾਇਤਾਂ ਹਨ ਕਿ ਫੈਕਟਰੀ ਅਤੇ ਘਰਾਂ ਵਿੱਚ ਭਾਈਚਾਰਕ ਮਾਹੌਲ ਕਾਇਮ ਰੱਖਣਾ ਜ਼ਰੂਰੀ ਹੈ।