ਕਾਂਗਰਸੀ ਨੇਤਾ ਹਰਕ ਸਿੰਘ ਰਾਵਤ ਨੇ ਮੁਆਫ਼ੀ ਮੰਗੀ ਦੇਹਰਾਦੂਨ, 9 ਦਸੰਬਰ 2025 : ਕਾਂਗਰਸ ਦੀ ਉੱਤਰਾਖੰਡ ਇਕਾਈ ਦੀ ਚੋਣ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹਰਕ ਸਿੰਘ ਰਾਵਤ ਜੋ ਸਿੱਖ ਭਾਈਚਾਰੇ ਵਿਰੁੱਧ ਕਥਿਤ ਤੌਰ `ਤੇ ਨਿਰਾਦਰਯੋਗ ਟਿੱਪਣੀ ਕਰਨ ਲਈ ਵਿਵਾਦਾਂ `ਚ ਘਿਰੇ ਸਨ, ਨੇ ਦੇਹਰਾਦੂਨ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਮੁਆਫ਼ੀ ਮੰਗੀ ਤੇ ਸੇਵਾ ਕੀਤੀ। ਉਹ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ : ਰਾਵਤ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਰਾਵਤ ਨੇ ਗੁਰਦੁਆਰਾ ਸਾਹਿਬ `ਚ ਆਪਣੇ ਸ਼ਬਦਾਂ ਲਈ ਜਨਤਕ ਤੌਰ `ਤੇ ਮੁਆਫ਼ੀ ਮੰਗੀ। ਉਨ੍ਹਾਂ ਜੋੜਾ ਘਰ ਤੇ ਲੰਗਰ `ਚ ਸੇਵਾ ਕੀਤੀ । ਮੁਆਫ਼ੀ ਮੰਗਦੇ ਹੋਏ ਰਾਵਤ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੇ ਹਨ। ਜੇ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਮੁਆਫ਼ੀ ਮੰਗਦੇ ਹਨ ।ਦੂਜੇ ਪਾਸੇ ਸੀਨੀਅਰ ਕਾਂਗਰਸ ਨੇਤਾ ਹਰੀਸ਼ ਰਾਵਤ ਨੇ ਕਿਹਾ ਕਿ ਉਹ ਆਪਣੇ ਸਾਥੀ ਦੀ ਗਲਤੀ ਦੀ ਪੂਰਤੀ ਲਈ ਸੋਮਵਾਰ 8 ਦਸੰਬਰ ਨੂੰ ਦੇਹਰਾਦੂਨ ਦੇ ਆੜ੍ਹਤ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿਖੇ ਸੇਵਾ ਕਰਨਗੇ।
