
ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਜਿ਼ਲਾ ਪੱਧਰੀ ਰੈਲੀ 31 ਮਈ ਨੂੰ: ਬਬਲੀ
- by Jasbeer Singh
- May 28, 2025

ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਜਿ਼ਲਾ ਪੱਧਰੀ ਰੈਲੀ 31 ਮਈ ਨੂੰ: ਬਬਲੀ ਪਟਿਆਲਾ, 28 ਮਈ : ਭਾਰਤ ਦੇਸ਼ ਦੀ ਇਤਿਹਾਸਕ ਤੇ ਸਿਆਸੀ ਪਾਰਟੀਆਂ ਵਿਚੋਂ ਇਕ ਪ੍ਰਸਿੱਧ ਪਾਰਟੀ ਕਾਂਗਰਸ ਪਾਰਟੀ ਵਲੋਂ ਸੰਵਿਧਾਨ ਬਚਾਓ ਜਿਲਾ ਪੱਧਰੀ ਰੈਲੀ 31 ਮਈ ਨੂੰ ਪਟਿਆਲਾ ਬਹਾਦੁਰਗੜ੍ਹ ਰੋਡ ਤੇ ਬਣੇ ਫੋਰਟ ਮੈਰਿਜ ਪੈਲੇਸ ਵਿਚ ਸਵੇਰੇ 10 ਵਜੇ ਸ਼ੁਰੂਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਨੇਤਾ ਰੁਪਿੰਦਰ ਸਿੰਘ ਬਬਲੀ ਨੇ ਦੱਸਿਆ ਕਿ ਉਕਤ ਰੈਲੀ ਨੂੰ ਵੱਡੇ ਪੱਧਰ ਤੇ ਕਾਮਯਾਬ ਕਰਨ ਲਈ ਕਾਂਗਰਸ ਪਾਰਟੀ ਦੇ ਹਰ ਵਰਕਰ ਤੇ ਲੀਡਰ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਨੇਤਾ ਰਾਜੇਸ਼ ਮੰਡੋਰਾ, ਵਿਨੋਦ ਭੱਟ ਨਾਗਰ ਆਦਿ ਮੌਜੂਦ ਸਨ। ਰੁਪਿੰਦਰ ਸਿੰਘ ਬਬਲੀ ਨੇ ਦੱਸਿਆ ਕਿ ਜਿ਼ਲਾ ਪਟਿਆਲਾ ਪੱਧਰ ਤੇ ਰੈਲੀ ਨੂੰ ਕਾਮਯਾਬ ਕਰਨ ਲਈ ਜਿਲਾ ਕਾਂਗਰਸ ਕਮੇਟੀ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਨਰੇਸ਼ ਦੁੱਗਲ ਵਲੋਂ ਰੈਲੀ ਵਾਲੀ ਥਾਂ ਦਾ ਦੌਰਾ ਕਰਨ ਤੋਂ ਇਲਾਵਾ ਕਾਂਗਰਸੀ ਵਰਕਰਾ ਤੇ ਨੇਤਾਵਾਂ ਨਾਲ ਮੀਟਿੰਗਾਂ ਆਦਿ ਕੀਤੀਆਂ ਜਾ ਰਹੀਆਂ ਹਨ ਤੇ ਰੈਲੀ ਨੂੰ ਕਾਮਯਾਬ ਕਰਨ ਲਈ ਪੂਰੇ ਜੋਸ਼ ਨਾਲ ਦਿਨ ਰਾਤ ਕਾਰਜ ਜਾਰੀ ਹਨ। ਜਿਕਰਯੋਗ ਹੈ ਕਿ ਸੰਵਿਧਾਨ ਬਚਾਓ ਰੈਲੀ ਕਾਂਗਰਸ ਪਾਰਟੀ ਹਾਈਕਮਾਂਡ ਦੇ ਹੁਕਮਾਂ ਤੇ ਪੰਜਾਬ ਵਿਚ ਪੰਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਵਿਚ ਜਿਲਾ ਪੱਧਰ ਤੇ ਕੀਤੀ ਜਾਵੇਗੀ। ਜਿਸਦੇ ਚਲਦਿਆਂ ਜਿ਼ਲਾ ਪਟਿਆਲਾ ਵਿਚ ਵੀ ਤਿਆਰੀਆਂ ਜੋਰਾਂ ਨਾਲ ਜਾਰੀ ਹਨ।