
ਨਾਭਾ ਵਿਖੇ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਨੇ ਸਿਰਜਿਆ ਇਤਿਹਾਸ-ਖਨੌੜਾ,ਮਣਕੂ
- by Jasbeer Singh
- May 27, 2025

ਨਾਭਾ ਵਿਖੇ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਨੇ ਸਿਰਜਿਆ ਇਤਿਹਾਸ-ਖਨੌੜਾ,ਮਣਕੂ ਨਾਭਾ 27 ਮਈ : ਹਲਕਾ ਨਾਭਾ ਵਿਖੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਪੰਜਾਬ ਫਾਰਮ ਵਿਖੇ ਹੋਈ ਸੰਵਿਧਾਨ ਬਚਾਓ ਰੈਲੀ ਚ ਹੋਏ ਵੱਡੇ ਇਕੱਠ ਨੇ ਇਤਿਹਾਸ ਸਿਰਜ ਦਿੱਤਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਰੈਲੀ ਚ ਅਪਣੇ ਸਾਥੀਆਂ ਸਮੇਤ ਸ਼ਮੂਲੀਅਤ ਕਰਨ ਉਪਰੰਤ ਜਿਲਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਤੇ ਸੂਬਾ ਕੋਆਰਡੀਨੇਟਰ ਓ ਬੀ ਸੀ ਭਗਵੰਤ ਸਿੰਘ ਮਣਕੂ ਭਾਦਸੋਂ ਨੇ ਚੋਣਵੇਂ ਪੱਤਰਕਾਰਾਂ ਨਾਲ ਪ੍ਰੈਸ ਮਿਲਣੀ ਦੋਰਾਨ ਕੀਤਾ ਉਨਾਂ ਕਿਹਾ ਇਸ ਰੈਲੀ ਵਿੱਚ ਲੋਕ ਆਪ ਮੁਹਾਰੇ ਆਪੋ ਅਪਣੇ ਸਾਧਨਾਂ ਤੇ ਪਾਹੂਚੇ ਇਸ ਰੈਲੀ ਵਿੱਚ ਲੋਕਾਂ ਦੇ ਹੋਏ ਲਾਮਿਸਾਲ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਮਹੰਤ ਖਨੌੜਾ ਤੇ ਭਗਵੰਤ ਮਾਣਕੂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਸਾਰੇ ਵਰਗਾਂ ਨੂੰ ਨਾਲ ਲੈਕੇ ਚਲਦੀ ਹੈ ਉੱਥੇ ਹੀ ਹਰ ਵਰਗ ਦੀ ਬਿਹਤਰੀ ਤੇ ਦੇਸ਼ ਸੂਬੇ ਦੀ ਤਰੱਕੀ ਲਈ ਯੋਜਨਾਬੰਦ ਤਰੀਕੇ ਨਾਲ ਕੰਮ ਕਰਦੀ ਹੈ