post

Jasbeer Singh

(Chief Editor)

Patiala News

'ਨਵੇਂ ਦਿਸਹੱਦੇ' ਤਹਿਤ ਵਿਦਿਆਰਥੀਆਂ ਨੂੰ ਕਲਾ, ਵਿਰਾਸਤ ਨਾਲ ਜੋੜਨਾ ਵੱਡਾ ਕਾਰਜ- ਦਰਸ਼ਨ ਬੁੱਟਰ-ਪੰਜਾਬ ਦੇ ਸਰਕਾਰੀ ਅਧਿਆ

post-img

'ਨਵੇਂ ਦਿਸਹੱਦੇ' ਤਹਿਤ ਵਿਦਿਆਰਥੀਆਂ ਨੂੰ ਕਲਾ, ਵਿਰਾਸਤ ਨਾਲ ਜੋੜਨਾ ਵੱਡਾ ਕਾਰਜ- ਦਰਸ਼ਨ ਬੁੱਟਰ-ਪੰਜਾਬ ਦੇ ਸਰਕਾਰੀ ਅਧਿਆਪਕਾਂ ਵੱਲ੍ਹੋਂ ਸਕੂਲੀ ਵਿਦਿਆਰਥੀਆਂ ਲਈ ਵਿਲੱਖਣ ਕਾਰਜ-ਪ੍ਰਿੰਸੀਪਲ ਜਸਪਾਲ ਸਿੰਘ - ਨਾਭਾ 30 ਮਈ : ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਪੰਜਾਬ ਭਰ ਦੇ ਸਾਹਿਤਕਾਰਾਂ, ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ,ਸਾਹਿਤ ਅਤੇ ਕਲਾ ਨੂੰ ਉਭਾਰਨ ਲਈ ਸਕੂਲ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ। ਸ੍ਰੀ ਬੁੱਟਰ ਸਕੂਲ ਆਫ਼ ਐਮੀਨੈਂਸ ਮੰਡੌਰ ਵਿਖੇ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ' ਨਵੇਂ ਦਿਸਹੱਦੇ '-2025 ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਮੁਕਾਬਲਿਆਂ ਦਾ ਪ੍ਰਾਸਪੈਕਟ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਵਿਦਿਆਰਥੀਆਂ ਨਾਲ ਸੰਘਰਸ਼ੀ ਜੀਵਨ ਦੀਆਂ ਖੂਬਸੂਰਤ ਕਵਿਤਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਨਿਡਰਤਾ, ਹੋਂਸਲੇ ਨਾਲ ਹਰ ਚੁਣੋਤੀ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ। ਸ੍ਰੀ ਬੁੱਟਰ ਨੇ 'ਨਵੇਂ ਦਿਸਹੱਦੇ' ਬੈਨਰ ਅਧੀਨ ਪੰਜਾਬ ਦੇ ਅਧਿਆਪਕਾਂ ਵੱਲੋਂ ਪ੍ਰਾਇਮਰੀ ਪੱਧਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਕਲਾ, ਵਿਰਾਸਤ ਨਾਲ ਜੋੜਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਯੁੱਗ ਵਿੱਚ ਸਾਡੀਆਂ ਮੌਲਿਕ ਕਲਾਵਾਂ,ਕਲਾ ਰੂਪ ਅਤੇ ਭਾਸ਼ਾਈ ਵਿਰਾਸਤ ਉੱਤੇ ਦਬਾਅ ਵੱਧ ਰਿਹਾ ਹੈ,ਅਜਿਹੇ ਉਪਰਾਲੇ ਸਾਡੇ ਸਭਿਆਚਾਰਕ ਵਿਰਾਸਤ ਦੀਆਂ ਜੜਾਂ ਨੂੰ ਹੋਰ ਡੂੰਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾ ਮੁਕਾਬਲਿਆਂ ਰਾਹੀਂ ਨਾ ਸਿਰਫ਼ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਰਦੀ ਹੈ, ਸਗੋਂ ਉਹਨਾਂ ਅੰਦਰ ਆਪਣੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਲਈ ਮੋਹ ਅਤੇ ਸਨਮਾਨ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਹ ਕਾਰਜ ਸਿਰਫ ਮੁਕਾਬਲਿਆਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਨਾਲ ਬੱਚਿਆਂ ਵਿੱਚ ਪੰਜਾਬੀਅਤ ਦੀ ਭਾਵਨਾ, ਸੰਚਾਰ ਕੁਸ਼ਲਤਾ ,ਆਤਮ- ਵਿਸ਼ਵਾਸ,ਸਕਰਾਤਮਕ ਸੋਚ ਵਰਗੀਆਂ ਕਦਰਾਂ-ਕੀਮਤਾਂ ਉੱਭਰਨਗੀਆਂ। ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਵੱਡਾ ਕਾਰਜ ਕਰਨ ਵਾਲੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਾਰਥਕ ਪਹਿਲ ਕਦਮੀ ਪੰਜਾਬੀ ਭਾਸ਼ਾ ਕਲਾ ਅਤੇ ਸਾਹਿਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗ ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ ਨੇ ਦੱਸਿਆ ਕਿ ਰਾਜ ਪੱਧਰੀ ਆਨਲਾਈਨ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਰਕਾਰੀ ਸਕੂਲ ਅਤੇ ਅੱਪਰ ਪ੍ਰਾਇਮਰੀ ਪ੍ਰਾਈਵੇਟ ਸਕੂਲਾਂ ਦੇ ਤਿੰਨ ਵਰਗਾਂ ਦੌਰਾਨ 12 ਮੁਕਾਬਲੇ ਹੋਣਗੇ ਜਿਸ ਦੌਰਾਨ ਮੰਚ ਦਾ ਟੀਚਾ ਪੰਜਾਬ ਦੇ 50 ਹਜ਼ਾਰ ਵਿਦਿਆਰਥੀਆਂ ਨੂੰ ਆਨਲਾਈਨ ਕਲਾ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਵਾਉਣ ਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਨਲਾਈਨ ਮੁਕਾਬਲਿਆਂ ਦੌਰਾਨ ਵਿਦਿਆਰਥੀ ਸ਼ਬਦ ਗਾਇਨ, ਸੁੰਦਰ ਲਿਖਾਈ, ਚਿੱਤਰਕਾਰੀ, ਕਵਿਤਾ, ਭਾਸ਼ਣ, ਲੋਕ ਗੀਤ, ਕਵੀਸ਼ਰੀ, ਸੋਲੋ ਡਾਂਸ ਲੜਕੇ, ਲੜਕੀਆਂ,ਕੋਰੀਓਗ੍ਰਾਫੀ, ਗਿੱਧਾ, ਭੰਗੜਾ ਲਈ ਆਪਣੀਆਂ ਵੀਡੀਓਜ਼ 1 ਅਗਸਤ ਤੋਂ 31 ਅਗਸਤ ਤੱਕ ਭੇਜ ਜਾ ਸਕਦੇ ਹਨ।ਰਿਲੀਜ਼ ਸਮਾਰੋਹ ਦੌਰਾਨ ਵਿੱਤ ਸਕੱਤਰ ਅਵਤਾਰ ਸਿੰਘ ਹਰੀਕੇ, ਨੋਡਲ ਅਫ਼ਸਰ ਹਰਜੀਵਨ ਸਿੰਘ ਸਰਾਂ ਨੇ ਵੀ ਸੰਬੋਧਨ ਕੀਤਾ।

Related Post