
ਵਾਰਡ ਨੰਬਰ 5, ਏਕਤਾ ਵਿਹਾਰ ਦੀ ਗਲੀ ਨੰਬਰ 6-ਏ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ
- by Jasbeer Singh
- December 7, 2024

ਵਾਰਡ ਨੰਬਰ 5, ਏਕਤਾ ਵਿਹਾਰ ਦੀ ਗਲੀ ਨੰਬਰ 6-ਏ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਪਟਿਆਲਾ, 7 ਦਸੰਬਰ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਟਿਆਲਾ ਦਿਹਾਤੀ ਵਿੱਚ ਵਿਕਾਸ ਕਾਰਜਾਂ ਦੀ ਰਫਤਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ । ਇਸੇ ਲੜੀ ਤਹਿਤ ਵਾਰਡ ਨੰਬਰ 5, ਏਕਤਾ ਵਿਹਾਰ ਦੀ ਗਲੀ ਨੰਬਰ 6-ਏ ਜੋ ਕਿ ਕਾਫੀ ਸਮੇਂ ਤੋਂ ਅੱਧੀ ਪੱਕੀ ਬਣੀ ਹੋਈ ਸੀ ਅਤੇ ਅੱਧੀ ਕੱਚੀ ਸੀ, ਨੂੰ ਪੂਰੀ ਤਰ੍ਹਾਂ ਲੈਵਲ ਕਰਕੇ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਨਗਰ ਨਿਗਮ ਦੇ ਜੇ. ਈ. ਹਰਭਜਨ ਸਿੰਘ ਅਤੇ ਠੇਕੇਦਾਰ ਤਰਸੇਮ ਸਿੰਗਲਾ ਵੱਲੋਂ ਨਗਰ ਨਿਗਮ ਦੀ ਟੀਮ ਨਾਲ ਇਹ ਕੰਮ ਸ਼ੁਰੂ ਕੀਤਾ ਗਿਆ । ਇਸ ਦੌਰਾਨ ਬਲਾਕ ਪ੍ਰਧਾਨ ਦਵਿੰਦਰ ਕੌਰ, ਬਲਾਕ ਪ੍ਰਧਾਨ ਚਰਨਜੀਤ ਸਿੰਘ ਐਸਕੇ, ਜਤਿੰਦਰ ਕੌਰ ਐਸ. ਕੇ., ਸਰਪੰਚ ਸੰਤੋਖ ਸਿੰਘ ਸ਼ੋਕੀ, ਮਨਦੀਪ ਸਿੰਘ ਵਿਰਦੀ, ਪ੍ਰਵੀਨ ਕੌਰ ਵਿਰਦੀ, ਧਨਰਾਜ ਗੁਪਤਾ, ਹਰਬੰਸ ਸਿੰਘ ਫੌਜੀ, ਚੰਦਰੇਸ਼ ਯਾਦਵ, ਕਮਰਜੀਤ ਸਿੰਘ ਬੈਂਸ, ਇਨਾਇਤ ਅਲੀ ਅਤੇ ਕਲੋਨੀ ਦੇ ਪਤਵੰਤੇ ਸੱਜਣਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ ।