post

Jasbeer Singh

(Chief Editor)

Crime

ਠੇਕੇਦਾਰ ਨੇ ਪੈਸੇ ਮੰਗਣ ਤੇ ਗੁੱਸੇ ਵਿਚ ਆ ਕੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ

post-img

ਠੇਕੇਦਾਰ ਨੇ ਪੈਸੇ ਮੰਗਣ ਤੇ ਗੁੱਸੇ ਵਿਚ ਆ ਕੇ ਮਜ਼ਦੂਰ ਨੂੰ ਉਤਾਰਿਆ ਮੌਤ ਦੇ ਘਾਟ ਮੋਗਾ, 18 ਮਈ 2026 : ਪੰਜਾਬ ਦੇ ਜਿਲਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਇਕ ਠੇਕੇਦਾਰ ਵਲੋਂ ਮਜ਼ਦੂਰ ਦਾ ਉਸਦੇ ਸਿਰ ਵਿਚ ਲੱਕੜ ਦਾ ਗਜ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਦਿਹਾੜੀ ਦੇ ਘੱਟ ਪੈਸੇ ਮੰਗਣ ਤੇ ਵਿਗੜਿਆ ਸਾਰਾ ਮਾਮਲਾ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਉਸਾਰੀ ਦਾ ਕੰਮ ਕਰਨ ਵਾਲੇ ਇਕ ਮਜਦੂਰ ਵਲੋਂ ਠੇਕੇਦਾਰ ਤੋਂ ਪੈਸੇ ਮੰਗਣ ’ਤੇ ਠੇਕੇਦਾਰ ਨੇ ਮਜ਼ਦੂਰ ਦੇ ਸਿਰ ਵਿਚ ਲੱਕੜ ਦਾ ਗਜ਼ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਮ੍ਰਿਤਕ ਮਜ਼ਦੂਰ ਦੀ ਪਤਨੀ ਦੇ ਬਿਆਨ ’ਤੇ ਠੇਕੇਦਾਰ ਵਿਰੁਧ ਹਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਇਸੰਪੈਕਟਰ ਜਤਿੰਦਰ ਸਿੰਘ ਨੇ ਦਸਿਆ ਕਿ ਔਰਤ ਕਿਰਨਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਰਣਸੀਂਹ ਕਲਾਂ ਵਲੋਂ ਪੁਲਿਸ ਨੂੰ ਦਿਤੇ ਬਿਆਨ ਵਿਚ ਦੋਸ਼ ਲਗਾਉਦਿਆਂ ਕਿਹਾ ਕਿ ਉਸ ਦਾ ਪਤੀ ਹਰਜਿੰਦਰ ਸਿੰਘ ਅਤੇ ਉਸ ਦਾ ਲੜਕਾ ਮਨਿੰਦਰ ਸਿੰਘ ਜੋ ਕਿ ਉਸਾਰੀ ਦਾ ਕੰਮ ਕਰਨ ਵਾਲੇ ਠੇਕੇਦਾਰ ਗੁਰਮੀਤ ਸਿੰਘ ਉਰਫ਼ ਗੋਰਾ ਵਾਸੀ ਬਾਘਾਪੁਰਾਣਾ ਨਾਲ ਦਿਹਾੜੀ ’ਤੇ ਕੰਮ ਕਰਦੇ ਹਨ । ਕੀ ਹੈ ਪੂਰਾ ਮਾਮਲਾ ਠੇਕੇਦਾਰ ਗੁਰਮੀਤ ਸਿੰਘ ਗੋਰਾ ਨੇ ਉਸ ਦੇ ਲੜਕੇ ਨੂੰ ਦਿਹਾੜੀ ਘੱਟ ਦਿਤੀ ਸੀ ਤੇ ਜਦ ਮਿਤੀ 11 ਮਈ ਨੂੰ ਉਸ ਦੇ ਪਤੀ ਠੇਕੇਦਾਰ ਗੁਰਮੀਤ ਸਿੰਘ ਪਾਸੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਦੀ ਆਪਸ ਵਿਚ ਬਹਿਸ ਹੋ ਗਈ ਅਤੇ ਠੇਕੇਦਾਰ ਗੁਰਮੀਤ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਤੀ ਦੇ ਸਿਰ ਵਿਚ ਲੱਕੜ ਦਾ ਗੱਜ਼ ਅਤੇ ਵੱਡਾ ਫੱਟਾ ਚੱਕ ਕੇ ਮਾਰਿਆ ਜਿਸ ਕਾਰਨ ਉਸ ਦਾ ਪਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਪੁਲਸ ਨੇ ਠੇਕੇਦਾਰ ਵਿਰੁੱਧ ਕਰ ਲਿਆ ਹੈ ਮਾਮਲਾ ਦਰਜ ਜਿੱਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿਤਾ ਗਿਆ, ਜਿਥੇ ਮਿਤੀ 16 ਮਈ ਨੂੰ ਇਲਾਜ ਦੌਰਾਨ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਹਰਜਿੰਦਰ ਸਿੰਘ ਦੀ ਪਤਨੀ ਕਿਰਨਜੀਤ ਕੌਰ ਦੇ ਬਿਆਨ ’ਤੇ ਠੇਕੇਦਾਰ ਗੁਰਮੀਤ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ

Related Post

Instagram