post

Jasbeer Singh

(Chief Editor)

Punjab

ਲਾਰੈਂਸ ਆਫ ਪੰਜਾਬ ਨੂੰ ਲੈ ਕੇ ਵਿਵਾਦ ਹੋਇਆ ਖੜ੍ਹਾ

post-img

ਲਾਰੈਂਸ ਆਫ ਪੰਜਾਬ ਨੂੰ ਲੈ ਕੇ ਵਿਵਾਦ ਹੋਇਆ ਖੜ੍ਹਾ ਚੰਡੀਗੜ੍ਹ, 21 ਅਪ੍ਰੈਲ 2026 : ਪ੍ਰਸਿੱਧ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਤੇ ਆਧਾਰਤ ਦਸਤਾਵੇੇਜੀ ਲੜੀ ਲਾਰੈਂਸ ਆਫ ਪੰਜਾਬ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਜਾਣ ਦਾ ਸਮਾਚਾਰ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਿ਼ੰਦਗੀ ਤੇ ਆਧਾਰਤ ਇਕ ਫਿ਼ਲਮ ਲਾਰੈਂਸ ਆਫ ਪੰਜਾਬ ਨੂੰ ਲੈ ਕੇ ਪੰਜਾਬ ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸਦਾ ਸਖ਼ਤ ਵਿਰੋਧ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤਾ ਗਿਆ ਹੈ। ਕੀ ਆਖਿਆ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ਉਹ ਇਸ ਫਿਲਮ ਖਿਲਾਫ ਹਾਈ ਕੋਰਟ ਵਿੱਚ ਕੇਸ ਦਾਇਰ ਕਰਨਗੇ । ਉਨ੍ਹਾਂ ਨੇ ਨਿੱਜੀ ਤੌਰ `ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ `ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਇਹ ਸੰਤੁਸ਼ਟੀਜਨਕ ਨਹੀਂ ਹੈ ਸਗੋਂ ਸਾਡੇ ਸਾਰਿਆਂ ਦੇ ਮੂੰਹ `ਤੇ ਥੱਪੜ ਹੈ । ਉਨ੍ਹਾਂ ਕਿਹਾ ਕਿ ਸਿਰਫ਼ ਸਿੱਧੂ ਹੀ ਨਹੀਂ ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜਿੰਦਗੀ ਗੁਆ ਚੁੱਕੇ ਹਨ ਤੇ ਇਸ ਦੇ ਪਾਬੰਦੀ ਲੱਗਣੀ ਸਮੇਂ ਦੀ ਮੰਗ ਹੈ।

Related Post

Instagram