go to login
post

Jasbeer Singh

(Chief Editor)

Patiala News

ਜਨਰਲ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਨਵੈਨਸਨ ਅੱਜ

post-img

ਜਨਰਲ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਨਵੈਨਸਨ ਅੱਜ ਪਟਿਆਲਾ : ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ ਪੀਐਸਟੀਸੀਐਲ), ਪੰਜਾਬ ਵਲੋਂ ਅੱਜ 28 ਸਤੰਬਰ (ਸ਼ਨਿਚਰਵਾਰ) ਨੂੰ ਦਿੱਲੀ ਪਲਾਜ਼ਾ, ਨੇੜੇ 21 ਨੰ: ਫਾਟਕ, ਪਟਿਆਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਕਨਵੈਂਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਸਮਾਨਾ ਤੋਂ ਵਿਧਾਇਕ ਸ਼੍ਰੀ ਚੇਤਨ ਸਿੰਘ ਜੌੜੇਮਾਜ਼ਰਾ ਅਤੇ ਪਟਿਆਲਾ ਤੋਂ ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ ਗੈਸਟ ਆਫ ਓਨਰ ਹੋਣਗੇ।ਇਸ ਤੋਂ ਇਲਾਵਾ ਜਨਰਲ ਅਤੇ ਪਛੜੇ ਵਰਗ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂੰ ਵੀ ਸ਼ਮੂਲੀਅਤ ਕੀਤੀ ਜਾਵੇਗੀ।ਫੈਡਰੇਸ਼ਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਅਤੇ ਪਿਛਲੇ ਕਈ ਸਾਲਾਂ ਤੋ ਆਪਣੇ ਨਵੇਂ ਸਾਲ ਦੇ ਕਲੰਡਰ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫੋਟੋ ਲਗਾਉਂਦੀ ਆ ਰਹੀ ਹੈ। ਇਹਨਾਂ ਸ਼ਹੀਦਾ ਦੀਆਂ ਕੁਰਬਾਨੀਆਂ ਸਦਕਾ ਅਸੀਂ ਅਜ਼ਾਦ ਭਾਰਤ ਦੇ ਵਸੀਂਦੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਚੇਅਰਮੈਨ ਜਸਵੰਤ ਸਿੰਘ ਧਾਲੀਵਾਲ, ਕੁਲਜੀਤ ਸਿੰਘ ਰਟੌਲ, ਸੁਖਪ੍ਰੀਤ ਸਿੰਘ ਜਨਰਲ ਸਕੱਤਰ, ਅਤੇ ਹਰਗੁਰਮੀਤ ਸਿੰਘ ਲੁਬਾਨਾ ਵਿੱਤ ਸਕੱਤਰ ਵਲੋਂ ਸਮੁੰਹ ਜਨਰਲ ਅਤੇ ਪਛੜੇ ਵਰਗ ਨਾਲ ਸਬੰਧਤ ਮੁਲਾਜ਼ਮਾਂ, ਰਿਟਾਇਰੀ, ਕਿਰਤੀਆਂ, ਮਜ਼ਦੂਰਾਂ ਨੂੰ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਦਸਿਆ ਕਿ ਕਨਵੈਂਨਸਨ ਨੂੰ ਸਫਲਤਾ ਪੂਰਵਕ ਨੇਪੜੇ ਚਾੜਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਨਵੈਂਨਸ਼ਨ ਵਿਚ ਜਨਰਲ ਅਤੇ ਪਿਛੜਾ ਵਰਗ ਨਾਲ ਸਬੰਧਤ ਮੁਲਾਜ਼ਮਾਂ, ਕਿਰਤੀਆਂ, ਦੁਕਾਨਦਾਰਾਂ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਇਸ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ ਵਲੋਂ ਸਮੇ ਸਮੇ ਰਾਖਵਾਂਕਰਨ ਸਬੰਧੀ ਦਿੱਤੇ ਫੈਸਲਿਆਂ ਨੂੰ ਲਾਗੂ ਕਰਾਉਣ ਅਤੇ ਪੰਜਾਬ ਵਿਚ ਜਨਰਲ ਭਲਾਈ ਕਮਿਸ਼ਨ ਨੂੰ ਸੂਚਾਰੂ ਰੂਪ ਵਿਚ ਚਲਾਉਣ ਲਈ ਵੀ ਅਪੀਲ ਕੀਤੀ ਜਾਵੇਗੀ।

Related Post